ਅਮਲੋਹ,( ਅਜੇ ਕੁਮਾਰ)
ਅਮਲੋਹ ਦੇ ਮਹੱਲਾ ਤੱਕੀਆਂ ਵਾਰਡ ਨੰਬਰ 5 ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਤਰਸਯੋਗ ਹਾਲਤ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹੱਲਾ ਨਿਵਾਸੀਆਂ ਨੇ ਦਸਿਆ ਕਿ ਸ੍ਰੀ ਧਰਮ ਸਿੰਘ ਪੁਰੀ ਦੇ ਮਕਾਨ ਤੋਂ ਅੱਗੇ ਜੋ ਗਲੀਆਂ ਬਣਿਆ ਹਨ ਉਹ ਗਰਾਂਟ ਸਿਸਟਮ ਵਿੱਚ ਬਣੀਆਂ ਹਨ ਇਨ੍ਹਾਂ ਗਲੀਆਂ ਵਿੱਚ ਨਾਲੀਆ ਨਹੀ ਬਣਾਇਆ ਗਈਆ ਜਿਸ ਕਾਰਣ ਘਰਾਂ ਵਿੱਚੋ ਗੰਦੇ ਪਾਣੀ ਨੂੰ ਸਿੱਧਾ ਹੀ ਸੀਵਰੇਜ ਸਿਸਟਮ ਨੂੰ ਲਿੰਕ ਕੀਤਾ ਹੋਇਆ ਹੈ ਜਿਸ ਨਾਲ ਲਾਇਨ ਬਹੁਤ ਹੀ ਜਲਦੀ ਬਲੌਕ ਜਾਮ ਹੋ ਜਾਦੀ ਹੈ। ਮੁੱਹਲਾ ਵਾਸੀ ਪ੍ਰੇਮ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇੀ ਮਹੱਲਾ ਨਿਵਾਸੀਆਂ ਨੂੰ ਇਸ ਕਾਰਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋ ਕਿ ਮਹੱਲਾ ਨਿਵਾਸੀ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
*ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ*
ਇਸ ਸਬੰਧੀ ਜਦੋ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੌਂਸਲ ਦੀ ਚੋਣ ਹੋ ਚੁੱਕੀ ਹੈ ਅਤੇ ਕੌਂਸਲ ਦੀ ਪਲੇਠੀ ਮੀਟਿੰਗ ਵਿੱਚ ਹੀ ਵਾਰਡ ਨੰਬਰ 5 ਵਿਖੇ ਨਵੀਂਆਂ ਰੋਡ ਨਾਲੀਆਂ ਬਣਾਉਣ ਸਬੰਧੀ ਮਤਾ ਪਾਸ ਕਰਵਾ ਕੇ ਛੇਤੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਵਾਰਡ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 05 ਵਿੱਚ ਗੰਦਾ ਪਾਣੀ ਖੜ੍ਹਾ ਹੋਣ ਦਾ ਮਾਮਲਾ ਧਿਆਨ ਵਿੱਚ ਆਉਂਦੇ ਹੀ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਮੌਕੇ ਤੇ ਭੇਜ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਮਲੋਹ ਵੱਲੋਂ ਸਬ ਡਵੀਜ਼ਨ ਦੇ ਨਾਗਰਿਕਾਂ ਦੀ ਸਹੂਲਤ ਲਈ ਵੱਖ-ਵੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ। ਸ. ਬਲਜਿੰਦਰ ਸਿੰਘ ਨੇ ਅਮਲੋਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਕੂੜਾ ਕਰਕਟ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਗਲੀਆਂ ਨਾਲੀਆਂ ਵਿੱਚ ਨਾ ਸੁੱਟਿਆ ਜਾਵੇ ਕਿਉਂਕਿ ਪਲਾਸਟਿਕ ਦੇ ਲਿਫਾਫਿਆਂ ਕਾਰਨ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਜਿਸ ਕਾਰਨ ਗੰਦਾ ਪਾਣੀ ਸੜ੍ਹਕਾਂ ਤੇ ਖੜਾ ਹੋ ਜਾਂਦਾ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਕੌਂਸਲ ਦੀਆਂ ਕੂੜਾ ਇਕੱਤਰ ਕਰਨ ਲਈ ਡੋਰ ਟੂ ਡੋਰ ਆਉਂਦੀਆਂ ਟੀਮਾਂ ਨੂੰ ਦਿੱਤਾ ਜਾਵੇ।
*ਫੋਟੋ ਕੈਪਸ਼ਨ: ਨਗਰ ਕੌਂਸਲ ਅਮਲੋਹ ਦੀ ਟੀਮ ਵਾਰਡ ਨੰਬਰ 05 ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਕਰਵਾਉਂਦੇ ਹੋਏ।*