ਅਮਲੋਹ,(ਅਜੇ ਕੁਮਾਰ)
ਬਸੰਤ ਪੰਚਮੀ ਦੇ ਮੌਕੇ ’ਤੇ ਲਾਲਾ ਫੂਲ ਚੰਦ ਬਾਂਸਲ ਸਰਵਹਿਤਕਾਰੀ ਵਿਦਿਆ ਮੰਦਰ ਪਬਲਿਕ ਸਕੂਲ ਅਮਲੋਹ ਵਿਖੇ ਸਰਸਵਤੀ ਪੂਜਾ ਅਤੇ ਬਸੰਤ ਮੇਲਾ ਸਕੂਲ ਦੇ ਮੁੱਖ ਸਰਪ੍ਰਸਤ ਪ੍ਰਦੀਪ ਬਾਂਸਲ, ਚੇਅਰਮੈਨ ਰਾਜਪਾਲ ਗਰਗ, ਵਾਈਸ ਚੇਅਰਮੈਨ ਸੁਸ਼ੀਲ ਬਾਂਸਲ, ਮੈਨੇਜਰ ਰਾਕੇਸ਼ ਕੁਮਾਰ ਗਰਗ, ਮੈਂਬਰ ਨਰਿੰਦਰ ਬੇਦੀ, ਮੋਹਿਤ ਗਰਗ, ਰਾਜ ਕੁਮਾਰ ਪਜਨੀ, ਅਸ਼ੋਕ ਮਿੱਤਲ, ਸ਼ਿਵ ਕੁਮਾਰ ਅਤੇ ਡਾ. ਅਸੋਕ ਜੁਨੇਜਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮਾਤਾ ਸਰਸਵਤੀ ਦੀ ਪੂਜਾ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਪ੍ਰਦੀਪ ਗਰਗ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ ਜਿਨ੍ਹਾਂ ਵਿਦਿਆਰਥੀਆਂ ਨੂੰ ਗਿਆਨ ਅਤੇ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦੱਸਿਆ। ਸਕੂਲ ਦੇ ਚੇਅਰਮੈਨ ਰਾਜਪਾਲ ਗਰਗ ਨੇ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਅਤੇ ਸਕੂਲ ਨੂੰ ਹਰ ਮਹੀਨੇ ਵਿਸ਼ੇਸ਼ ਵਿੱਤੀ ਸਹਾਇਤਾ ਦੇਣ ਲਈ ਸ੍ਰੀ ਪ੍ਰਦੀਪ ਬਾਂਸਲ ਅਤੇ ਹੋਰ ਪ੍ਰਬੰਧਕਾ ਦਾ ਧੰਨਵਾਦ ਕੀਤਾ। ਪ੍ਰਬੰਧਕ ਰਾਕੇਸ਼ ਕੁਮਾਰ ਗਰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਭਾਵਨਾ ਗਰਗ ਨੇ ਧੰਨਵਾਦ ਕੀਤਾ, ਸਟੇਜ ਦਾ ਸੰਚਾਲਨ ਕਰਨ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਆਂਚਲ ਰਾਣੀ, ਅਧਿਆਪਕਾ ਮੀਨਾ ਰਾਣੀ, ਨੇਹਾ ਰਾਣੀ ਅਤੇ ਦਵਿੰਦਰ ਕੌਰ ਨੇ ਵੀ ਵਿਚਾਰ ਪੇਸ ਕੀਤੇ। ਬਾਅਦ ਵਿਚ ਮਿੱਠੇ ਅਤੇ ਨਮਕੀਨ ਚੌਲਾਂ ਦਾ ਲੰਗਰ ਲਗਾਇਆ ਗਿਆ, ਜਦਕਿ ਅਧਿਆਪਕਾਂ ਵੱਲੋਂ ਖਾਣੇ ਦੇ ਸਟਾਲ ਵੀ ਲਗਾਏ ਗਏ। ਸਕੂਲ ਪ੍ਰੀਵਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ।
*ਫੋਟੋ ਕੈਪਸ਼ਨ: ਪ੍ਰੋਗਰਾਮ ਵਿਚ ਭਾਗ ਲੈਦੇ ਹੋਏ ਵਿਦਿਆਰਥੀ।*