ਜਾਗਰੂਕਤਾ ਲੈਕਚਰ ਦੇ ਨਾਲ ਵਿਸ਼ਵ ਕੁਸ਼ਟ ਰੋਗ ਖਾਤਮਾ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਸਿਵਲ ਸਰਜਨ ਡਾ.ਦਵਿੰਦਰਜੀਤ ਕੋਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ. ਨਵਦੀਪ ਕੋਰ ਦੀ ਅਗਵਾਈ ਹੇਠ ਕੁਸ਼ਟ ਰੋਗ ਦੇ ਵਿਸ਼ਵਵਿਆਪੀ ਪ੍ਰਸਾਰ, ਲੱਛਣਾਂ, ਇਲਾਜ ਬਾਰੇ ਜਾਗਰੂਕਤਾ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋ ਸੁੰਹ ਚੱਕ ਸਮਾਗਮ ਕੀਤਾ ਗਿਆ ਅਤੇ ਜਾਗਰੂਕਤਾ ਲੈਕਚਰ ਦੇ ਨਾਲ ਵਿਸ਼ਵ ਕੁਸ਼ਟ ਰੋਗ ਖਾਤਮਾ ਦਿਵਸ ਮਨਾਇਆ। ਸਮੂਹ ਫੀਲਡ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆ ਗਈਆਂ। ਇਸ ਮੋਕੇ ਡਾ.ਨਵਦੀਪ ਕੋਰ ਵੱਲੋ ਕੋੜ੍ਹ ਦੀਆਂ ਕਿਸਮਾਂ, ਇਸ ਬਾਰੇ ਜਲਦੀ ਪਤਾ ਲਗਾਉਣ ਅਤੇ ਇਲਾਜ ਦੀ ਮਹੱਤਤਾ ’ਤੇ ਚਾਨਣਾ ਪਾਂੳਦੇ ਹੋਏ ਵਿਸ਼ਵਵਿਆਪੀ ਅੰਕੜਿਆਂ, ਡਾਕਟਰੀ ਤਰੱਕੀ, ਅਤੇ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਵਿਤਕਰੇ ਨੂੰ ਘਟਾਉਣ ਵਿੱਚ ਜਾਗਰੂਕਤਾ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੁੰਹ ਚੱਕ ਸਮਾਗਮ ਰਾਂਹੀ ਕੁਸ਼ਟ ਰੋਗ ਦੇ ਖਾਤਮੇ ਲਈ ਸਮੂਹਿਕ ਯਤਨਾਂ ਵੱਲ ਸਰਕਾਰ ਵੱਲੋ ਜੋਰ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋੜ੍ਹ ਇੱਕ ਇਲਾਜਯੋਗ ਬਿਮਾਰੀ ਹੈ, ਫਿਰ ਵੀ ਗਲਤ ਧਾਰਨਾਵਾਂ ਕਰਕੇ ਲੋਕ ਇਸ ਨੂੰ ਕਲੰਕ ਸਮਝਦੇ ਹਨ ਪਰ ਜਾਗਰੂਕਤਾ ਯਤਨਾਂ ਰਾਂਹੀ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਅਤੇ ਇੱਕ ਸਮਾਵੇਸ਼ੀ ਸਮਾਜ ਨੂੰ ਸੇਧ ਦੇਣਾ ਸਰਕਾਰ ਦੇ ਇਸ ਉਪਰਾਲੇ ਵਿੱਚ ਸ਼ਾਮਲ ਹੈ।

*ਫੋਟੋ ਕੈਪਸ਼ਨ: ਡਾ. ਨਵਦੀਪ ਕੌਰ ਸਹੁੰ ਚੁਕ ਸਮਾਗਮ ਕਰਵਾਉਂਦੇ ਹੋਏ*

Leave a Comment