ਫਰਵਰੀ 9 (ਜਗਜੀਤ ਸਿੰਘ) ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਧਰਮਪਾਲ ਜੱਸੋਮਾਜਰਾ ਦੀ ਅਗਵਾਹੀ ਵਿੱਚ ਮਿਤੀ 11 ਫਰਵਰੀ ਦਿਨ ਮੰਗਲਵਾਰ ਨੂੰ ਸ਼ਿਵ ਸੈਨਾ ਹਿੰਦ ਵਿੱਚ ਨਵੇਂ ਜਿਲ੍ਹਾ ਪ੍ਰਧਾਨ ਜੁਆਇਨ ਹੋ ਰਹੇ ਹਨ,ਜਿਸ ਦੇ ਸੰਬੰਧ ਵਿੱਚ 11 ਫਰਵਰੀ ਨੂੰ ਜਨਰਲ ਧਰਮਸ਼ਾਲਾ ਸ੍ਰੀ ਦੁਰਗਾ ਮੰਦਿਰ ਭਾਦਸੋਂ ਵਿੱਚ ਪ੍ਰੋਗਰਾਮ ਰੱਖਿਆ ਹੈ ਜਿਸ ਦਾ ਸਮਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਹੈ ਜਿਸ ਦੇ ਸਬੰਧ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਅੱਜ ਪੰਜਾਬ ਪ੍ਰਧਾਨ ਧਰਮਪਾਲ ਜੱਸੋ ਮਾਜਰਾ ਨੇ ਆਪਣੇ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਪੰਜਾਬ ਯੂਥ ਵਿੰਗ ਪ੍ਰਧਾਨ ਦਿਹਾਤੀ ਪੰਡਿਤ ਕਾਲਾ ਭੜੀ ਤੇ ਜੈ ਦੇਵ ਟ੍ਰੀ ਐਂਡ ਪਲਾਂਟਸ ਲਿਮਿਟਡ ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਅਫਸਰ ਜੈ ਦੇਵ ਲਖਵਿੰਦਰ ਖਨੌੜਾ ਅਤੇ ਕੰਪਨੀ ਆਡੀਟਰ ਦਨਵੀਰ ਆਦਿ ਸ਼ਾਮਿਲ ਹੋਏ।