ਸ਼ਹੀਦੀ ਸਭਾ ਦੌਰਾਨ ਸੇਵਾ ਦੀ ਮਿਸਾਲ ਕਾਇਮ ਕਰਨ ਪੁਲਿਸ ਅਧਿਕਾਰੀ ਅਤੇ ਮੁਲਾਜਮ-ਅਰਪਿਤ ਸ਼ੁਕਲਾ

ਸਪੈਸ਼ਲ ਡੀਜੀ ਨੇ ਸਭਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਜਿਲਾ ਪੁਲੀਸ ਮੁਖੀ ਦੇ ਪ੍ਰਬੰਧਾਂ ਦੀ ਕੀਤੀ ਸਲਾਘਾ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)

ਸ਼ਹੀਦੀ ਸਭਾ ਨੂੰ ਸ਼ਾਤਮਈ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਈ ਨਵੇਂ ਉਪਰਾਲੇ ਕੀਤੇ ਗਏ ਹਨ ਤਾਂ ਜੋਂ ਸਰਧਾਲੂਆਂ ਨੂੰ ਕੋਈ ਮੁਸਕਲ ਨਾ ਆਵੇ। ਇਹ ਗੱਲ ਡੀਜੀ (ਲਾਅ ਐਡ ਆਰਡਰ) ਅਰਪਿਤ ਸ਼ੁਕਲਾ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਜਦੀਕ ਟਿੱਲੇ ਵਿਖੇ ਸ਼ਹੀਦੀ ਸਭਾ ਲਈ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਹੀ। ਉਨ੍ਹਾਂ ਜਿਲਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਵਲੋਂ ਕੀਤੇ ਵਧੀਆ ਪ੍ਰਬੰਧਾਂ ਦੀ ਵੀ ਸਲਾਘਾ ਕੀਤੀ। ਉਨ੍ਹਾਂ ਦਸਿਆ ਕਿ ਕੁਲ 20 ਪਾਰਕਿੰਗ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਪਾਰਕਿੰਗ ਖੇਤਰ ਅਤੇ ਗੁਰਦੁਆਰਾ ਸਾਹਿਬ ਵਿਚਕਾਰ ਸਟਲ ਬੱਸ ਸੇਵਾ ਸੁਰੂ ਕੀਤੀ ਗਈ ਹੈ ਜਿਸ ਵਿਚ 100 ਬੱਸਾਂ ਦੀ ਵਰਤੋ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਨੂੰ ਇਕ ਤਰਫ਼ਾ ਆਵਾਜਾਈ ਮਾਰਗ ਵਿਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭਾ ਦੇ ਖੇਤਰ ਦੀ ਵਿਵਸਥਾ ਨੂੰ 5 ਸੈਕਟਰਾਂ ਵਿਚ ਵੰਡਿਆ ਗਿਆ ਹੈ ਅਤੇ ਇਕ ਸਪਸਟ ਵੀਆਈਪੀ ਰੂਟ ਜੋਂ ਐਮਰਜੈਸੀ ਰੂਟ ਵਜੋਂ ਵੀ ਕੰਮ ਕਰਦਾ ਹੈ ਨੂੰ ਮਾਰਕ ਕੀਤਾ ਗਿਆ ਹੈ। ਸਭਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਏਡ, ਐਨਸੀਸੀ ਅਤੇ ਹੋਰ ਵਲੰਟੀਅਰ ਸੰਸਥਾਵਾਂ ਦੇ ਵਲੰਟੀਅਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਟ੍ਰੈਫ਼ਿਕ ਅਤੇ ਪਾਰਕਿੰਗ ਵਿਵਸਥਾ ‘ਤੇ ਨਜ਼ਰ ਰਖਣ ਲਈ ਡਰੋਨ ਦੀ ਵੀ ਵਰਤੋ ਕੀਤੀ ਜਾ ਰਹੀ ਹੈ। ਪੁਲਿਸ ਵਲੋਂ 6 ਸਹਾਇਤਾ ਕੇਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚ ਇਕ ਪੁਲਿਸ, ਇਕ ਸੂਚਨਾ ਅਤੇ ਮੈਡੀਕਲ ਸਹਾਇਤ ਡੈਸਕ ਸ਼ਾਮਲ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪਲ੍ਰਧਾਨਗੀ ਕਰਦਿਆ ਕਿਹਾ ਕਿ ਉਹ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਸੰਗਤਾਂ ਨਾਲ ਨਿਮਰਤਾ ਵਾਲਾ ਰਵਈਆ ਅਪਨਾਉਂਣ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਸਭਾ ਦੌਰਾਨ ਡਿਊਟੀ ਨਿਭਾਉਂਦੇ ਹੋਏ ਪੁਲੀਸਿੰਗ ਦੀ ਮਿਸਾਲ ਕਾਇਮ ਕਰਨ। ਇਸ ਮੌਕੇ ਡੀਆਈਜੀ ਹਰਚਰਨ ਸਿੰਘ ਭੁੱਲਰ, ਜਿਲਾ ਪੁਲਿਸ ਮੁੱਖੀ ਡਾ.ਰਵਜੋਤ ਗਰੇਵਾਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਫ਼ੋਟੋ ਕੈਪਸਨ: ਡੀਜੀ ਅਰਪਿਤ ਸ਼ੁਕਲਾ, ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਜ਼ਿਲਾ ਪੁਲਿਸ ਮੁੱਖੀ ਡਾ.ਰਵਜੋਤ ਗਰੇਵਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

ਫ਼ੋਟੋ ਕੈਪਸਨ: ਮੀਟਿੰਗ ਵਿਚ ਸਾਮਲ ਪੁਲਿਸ ਅਧਿਕਾਰੀ

Leave a Comment