ਮੰਡੀ ਗੋਬਿੰਦਗੜ੍ਹ ( ਜਗਜੀਤ ਸਿੰਘ)
ਸਹਿਕਾਰੀ ਸਭਾ ਇਫਕੋ ਵੱਲੋਂ ਪਿੰਡ ਲੋਹਾਰ ਮਾਜਰਾ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿਖੇ ਸਭਾ ਦੇ ਪ੍ਰਧਾਨ ਜਸਮੇਰ ਸਿੰਘ ਦੀ ਪ੍ਰਧਾਨਗੀ ਹੇੇਠ ਕਿਸਾਨ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਫਕੋ ਦੇ ਜ਼ਿਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਇਫਕੋ ਸਾਗਰੀਕਾ ਤਰਲ, ਨੈਨੋ ਖਾਦਾਂ ਅਤੇ ਤਰਲ ਕਲਸੋਰਸ਼ਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀ ਅਤੇ ਧੁੰਦ ਦੇ ਮੌਸਮ ਵਿੱਚ ਦਾਣੇਦਾਰ ਖਾਦ ਯੂਰੀਆ ਦੇ ਤੀਸਰਾ ਬੈਗ ਦੀ ਜਗਾ ‘ਤੇ ਨੈਨੋ ਯੂਰੀਆ ਤਰਲ, ਜਿਸ ਵਿੱਚ 20 ਫੀਸਦੀ ਨਾਈਟਰੋਜਨ ਹੈ ਨਾਲ 125 ਲੀਟਰ ਪਾਣੀ ਵਿੱਚ ਮਿਲਾ ਕੇ ਨੇਪਸੇਕ ਸਪਰੇਅਰ ਨਾਲ ਸਪਰੇਅ ਕੀਤੀ ਜਾ ਸਕਦੀ ਹੈ ਜੋ ਕਿ ਜ਼ਿਆਦਾ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਡਰੋਨ ਨਾਲ 10 ਲੀਟਰ ਪਾਣੀ ਵਿੱਚ ਨੈਨੋ ਯੂਰੀਆ ਮਿਲਾ ਕੇ ਸਪਰੇ ਕੀਤੀ ਜਾ ਸਕਦੀ ਹੈ। ਉਨ੍ਹਾਂ ਇਫਕੋ ਦੀ ਸੁਪਰ ਜੋੜੀ (ਨੈਨੋ ਯੂਰੀਆ ਪਲੱਸ + ਸਗਰੀਕਾਂ ਤਰਲ) ਬਾਰੇ ਵੀ ਦੱਸਿਆ ਜਿਸ ਦੀ ਸਪਰੇ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ। ਸਹਿਕਾਰੀ ਬੈਂਕ ਦੇ ਡਾਇਰੈਕਟਰ ਰਣਜੀਤ ਸਿੰਘ ਘੋਲਾਂ ਨੇ ਕਿਸਾਨਾਂ ਨੂੰ ਸਹਿਕਾਰੀ ਅਦਾਰਿਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਸਹਿਕਾਰਤਾ ਲਹਿਰ ਨੂੰ ਉੱਚਾ ਚੁਕਿਆ ਜਾ ਸਕੇ। ਇਸ ਮੌਕੇ ਅਗਾਂਹ ਵਧੂ ਕਿਸਾਨ ਇਕਬਾਲ ਸਿੰਘ, ਸਭਾ ਦੇ ਸਕੱਤਰ ਭੁਪਿੰਦਰ ਸਿੰਘ, ਮੀਤ ਪ੍ਰਧਾਨ ਅਵਤਾਰ ਸਿੰਘ, ਡੀਸੀਯੂ ਦੇ ਡਾਇਰੈਕਟਰ ਬਹਾਦਰ ਸਿੰਘ, ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਰਣਜੀਤ ਸਿੰਘ ਘੋਲਾਂ, ਕਮੇਟੀ ਮੈਂਬਰ ਰਾਜ ਸਿੰਘ, ਕਾਲਾ ਸਿੰਘ ਅਤੇ ਮਿਲਕ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਪਾਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਅਧਿਕਾਰੀ ਕਿਸਾਨਾ ਨੂੰ ਜਾਣਕਾਰੀ ਦਿੰਦੇ ਹੋਏ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼