ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਦਿੱਲੀ ਚੋਣਾਂ ਬਾਅਦ ਪੰਜਾਬ ਸਰਕਾਰ ਬਾਰੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇਤਾਵਾਂ ਵਲੋਂ ਅਫਵਾਹਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ, ਜਦੋ ਕਿ ਪਾਰਟੀ ਨੂੰ ਕੋਈ ਖਤਰਾ ਨਹੀਂ ਅਤੇ ਪੰਜਾਬ ਦੇ ਲੋਕ ਆਪ ਸਰਕਾਰ ਨਾਲ ਚਟਾਂਨ ਵਾਂਗ ਖੜ੍ਹੇ ਹਨ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਲੀ ਚੋਣਾਂ ਵਿੱਚ ਛੇ ਪ੍ਰਤੀਸ਼ਤ ਵੋਟ ਮਿਲੇ ਅਤੇ ਕੋਈ ਵੀ ਸੀਟ ਨਹੀਂ ਮਿਲੀ ਉਹ ਲੱਡੂ ਬਰਫ਼ੀ ਵੰਡ ਕੀ ਦਿਖਾਉਂਣ ਦਾ ਯਤਨ ਕਰ ਰਹੇ ਹਨ ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਆਗੂਆਂ ਦੀ ਸਿਆਸੀ ਸੋਚ ਦਾ ਜਨਾਜਾ ਕੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ 3 ਵਿਧਾਇਕ ਵੀ ਨਹੀਂ ਰਖ ਸਕਿਆ ਇਨ੍ਹਾਂ ਵਿਚੋ ਇਕ ਆਪ ਸਰਕਾਰ ਦੇ ਮੁੱਖ ਮੰਤਰੀ ਦਾ ਦੀਵਾਨਾ ਹੈ ਜਦੋ ਕਿ ਦੂਸਰਾ ਇਨ੍ਹਾਂ ਤੋਂ ਬਾਗੀ ਹੈ, ਫ਼ਿਰ ਇਹ ਕਿਸ ਗੱਲੋ ਦਮਗਜੇ ਮਾਰ ਰਹੇ ਹਨ। ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਲੋਕ ਪੱਖੀ ਫੈਸਲਿਆਂ ਨਾਲ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਸਰਕਾਰ ਵੱਲੋਂ ਆਪਣੀਆਂ ਗਰੰਟੀਆਂ ਤੋਂ ਵਾਧੂ ਕੰਮ ਜਿਵੇਂ ਟੋਲ ਪਲਾਜੇ ਬੰਦ ਕਰਕੇ ਰੋਜ਼ਾਨਾ 62 ਲੱਖ ਤੋਂ ਵੱਧ ਆਮ ਲੋਕਾਂ ਦੀ ਜੇਬ ਵਿੱਚ ਬਚਾ ਕੇ ਪਾੳਣਾ, ਸੜਕ ਸੁਰੱਖਿਆ ਫੋਰਸਾਂ, ਵਿਧਾਇਕਾਂ ਵੱਲੋਂ ਇੱਕ ਤੋਂ ਵੱਧ ਕਈ ਕਈ ਪੈਨਸ਼ਨਾਂ ਬੰਦ ਕਰਕੇ ਇੱਕ ਪੈਨਸ਼ਨ ਫੈਸਲੇ ਅਜਿਹੀਆਂ ਉਦਾਹਰਣਾਂ ਹਨ ਜੋ ਕਿਸੇ ਹੋਰ ਸਰਕਾਰ ਜਾਂ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕ ਜੁੱਟ ਅਤੇ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਵਿਰਧੀ ਰਵਾਇਤੀ ਪਾਰਟੀਆਂ ਦੇ ਆਗੂ ਨਿਰਾਸ਼ਾ ਦੇ ਆਲਮ ਵਿੱਚੋਂ ਬਾਹਰ ਆ ਕੇ ਆਪਣੀਆਂ ਸਰਕਾਰਾਂ ਵੇਲੇ ਕੀਤੀਆਂ ਕੁਤਾਹੀਆਂ ਬਖਸਾੳਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਸੁਲੱਖਣ ਸਿੰਘ ਲੋਹਾ ਖੇੜੀ ਅਤੇ ਪੰਚ ਕੁਲਦੀਪ ਸਿੰਘ ਵੀ ਮੌਜੂਦ ਸਨ।
*ਫੋਟੋ ਕੈਪਸ਼ਨ: ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਅਤੇ ਹੋਰ ਗਲਬਾਤ ਕਰਦੇ ਹੋਏ।*