ਅਮਲੋਹ,(ਅਜੇ ਕੁਮਾਰ)
ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ (ਰਜਿ.) ਅਮਲੋਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਗਰਾਉਂਡ ਵਿਚ 14 ਆਲ ਇੰਡੀਆ ਹਾਕੀ ਟੂਰਨਾਮੈਟ 20 ਫ਼ਰਵਰੀ ਤੋਂ 23 ਫ਼ਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਬੁਲਾਰੇ ਸਿੰਦਰ ਮੋਹਨ ਪੁਰੀ, ਐਡਵੋਕੇਟ ਯਾਦਵਿੰਦਰਪਾਲ ਸਿੰਘ, ਪਰਮਜੀਤ ਸੂਦ, ਰੁਪਿੰਦਰ ਹੈਪੀ, ਪਵਨ ਕੁਮਾਰ, ਵਿਨੋਦ ਮਿਤਲ ਅਤੇ ਅਨਿਲ ਲੁਟਾਵਾ ਨੇ ਦਸਿਆ ਕਿ ਹਾਕੀ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਅਤੇ ਔਰਤਾਂ ਦੀ ਜੇਤੂ ਟੀਮ ਨੂੰ 31 ਹਜ਼ਾਰ ਅਤੇ ਉਪ ਜੇਤੂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ 22 ਫ਼ਰਵਰੀ ਨੂੰ ਟੂਰਨਾਮੈਟ ਵਿਚ ਭਾਗ ਲੈ ਰਹੀਆਂ ਹਾਕੀ ਦੀਆਂ ਟੀਮਾਂ ਨਾਲ ਕਲੱਬ ਦੇ ਅਹੁੱਦੇਦਾਰਾਂ ਵਲੋਂ ਸ਼ਹਿਰ ਵਿਚ ਨਸ਼ਾ ਮੁਕਤੀ ਦਾ ਸੰਦੇਸ਼ ਦੇਣ ਲਈ ਮਾਰਚ ਵੀ ਕਢਿਆ ਜਾਵੇਗਾ। ਉਨ੍ਹਾਂ ਦਸਿਆ ਕਿ ਟੂਰਨਾਮੈਟ ਦਾ ਉਦਘਾਟਨ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕਰਨਗੇ ਜਦੋ ਕਿ ਸਮਾਗਮ ਦੀ ਪ੍ਰਧਾਨਗੀ ਕੌਂਸਲਰ ਅਤੁਲ ਲੁਟਾਵਾ ਕਰਨਗੇ ਜਦੋ ਕਿ ਇਨਾਮ ਵੰਡਣ ਦੀ ਰਸਮ ਉਘੇ ਉਦਯੋਗਪਤੀ ਪ੍ਰਦੀਪ ਬਾਂਸਲ, ਗੁਰਜੀਤ ਸਿੰਘ ਰੂਬੀ ਖਨਿਆਣ ਅਤੇ ਪਰਮਿੰਦਰ ਸਿੰਘ ਜੰਜੂਆਂ ਕਰਨਗੇ। ਉਨ੍ਹਾਂ ਖੇਡ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ।