ਕਈ ਸਾਲਾਂ ਤੋਂ ਬੰਦ ਹੋਣ ਕਾਰਣ ਖੰਡਰ ਦਾ ਰੂਪ ਧਾਰਿਆ
ਅਮਲੋਹ,(ਅਜੇ ਕੁਮਾਰ)
ਨਹਿਰੀ ਵਿਭਾਗ ਦਾ ਨਾਭਾ ਰੋਡ ਅਮਲੋਹ ਸਥਿੱਤ ਰੈਸਟ ਹਾਊਸ ਜੋ ਪਿਛਲੇ ਸਮੇਂ ਇਲਾਕੇ ਦੀ ਸਾਨ ਸੀ ਅਤੇ ਸਾਬਕਾ ਮੰਤਰੀ ਜਾਂ ਵਿਧਾਇਕ ਇਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਸਰਕਾਰਾਂ ਅਤੇ ਵਿਭਾਗ ਦੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਇਸ ਦੀ ਜਿਥੇ ਇਮਾਰਤ ਦੀ ਤਰਸਯੋਗ ਹਾਲਤ ਹੈ ਉਥੇ ਇਸ ਦੇ ਅੰਦਰ ਪਿਆ ਫਰਨੀਚਰ ਵੀ ਖਤਮ ਹੋ ਗਿਆ ਅਤੇ ਇਸ ਦੇ ਇਰਦ ਗਿਰਦ ਘਾਹ ਫੂਸ ਹੋ ਗਿਆ। ਇਥੇ ਇਹ ਵਰਨਣਯੋਗ ਹੈ ਕਿ ਇਸ ਵਿਸ਼ਰਾਮ ਘਰ ਵਿੱਚ ਡਰਾਇੰਗ ਰੂਮ, ਬੈਡਰੂਮ ਅਤੇ ਅਰਸੋਈ ਬਣੀ ਹੋਈ ਹੈ ਪ੍ਰੰਤੂ ਹੁਣ ਇਨ੍ਹਾਂ ਦੀ ਤਰਸਯੋਗ ਹਾਲਤ ਹੈ। ਵਰਨਣਯੋਗ ਹੈ ਕਿ ਕੁੱਝ ਸਾਲ ਪਹਿਲਾ ਸ਼ਹਿਰ ਵਿੱਚ ਕੋਈ ਵੀਆਈਪੀ, ਮੰਤਰੀ, ਹਾਈ ਕੋਰਟ, ਸੈਸ਼ਨ ਕੋਰਟ ਦੇ ਜੱਜ ਸਾਹਿਬਾਨ ਜਾਂ ਡਿਪਟੀ ਕਮਿਸਨਰ ਇਥੇ ਆਉਂਦੇ ਸਨ ਅਤੇ ਇਥੇ ਆ ਕੇ ਕਈ ਵਾਰ ਠਹਿਰਦੇ ਸਨ। ਮੌਜੂਦਾ ਸਮੇਂ ਇਸ ਇਮਾਰਤ ਦੇ ਦਰਵਾਜੇ ਅਤੇ ਤਾਕੀਆਂ ਵੀ ਗਾਇਬ ਹੋ ਚੁਕੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਦੀ ਸੰਭਾਲ ਵੱਲ ਵਿਸੇਸ ਧਿਆਨ ਦਿਤਾ ਜਾਵੇ।
*ਫ਼ੋਟੋ ਕੈਪਸਨ: ਨਹਿਰੀ ਵਿਭਾਗ ਦੇ ਰੈਸਟ ਹਾਊਸ ਦੀ ਤਰਸਯੋਗ ਹਾਲਤ ‘ਚ ਬਣੀ ਇਮਾਰਤ ਦਾ ਦ੍ਰਿਸ਼।*