ਅਮਲੋਹ,(ਅਜੇ ਕੁਮਾਰ)
ਚੋਰਾਂ ਨੇ ਆਪਣੇ ਕੰਮ ਨੂੰ ਨਵਾ ਰੂਪ ਦਿੰਦੇ ਹੋਏ 5 ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਅੱਗੇ ਕਰਕੇ ਚੋਰੀਆਂ ਕਰਨ ਦਾ ਕੰਮ ਸੁਰੂ ਕੀਤਾ ਹੈ ਜਿਸ ਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋ ਬੀਤੇ ਦਿਨੀ ਰਾਤ ਸਮੇਂ ਸੰਜੇ ਕੁਮਾਰ ਗਰਗ ਨਵਯੁੱਗ ਜਰਨਲ ਸਟੋਰ ਵਾਲਿਆਂ ਦੇ ਘਰ 4-5 ਰਹੋਗੀਏ ਦੇ ਬੱਚਿਆਂ ਨੇ ਚੋਰੀ ਨੂੰ ਅੰਜਾਮ ਦਿਤਾ। ਪ੍ਰਾਪਤ ਸੂਚਨਾ ਅਨੁਸਾਰ ਇਹ ਪੰਜਾਬ ਤੋਂ ਬਾਹਰੋਂ ਆਏ ਹੋਏ ਰਹੋਗੀਏ ਦੇ ਛੋਟੇ ਬਚੇ ਸਨ ਜਿਨ੍ਹਾਂ ਵਿਚੋ ਦੋ ਬੱਚਿਆਂ ਨੂੰ ਮੌਕੇ ‘ਤੇ ਹੀ ਫੜ ਲਿਆ ਜਦੋ ਕਿ ਉਨ੍ਹਾਂ ਦੇ ਸਾਥੀ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਲੋਕਾਂ ਨੇ ਜਦੋ ਇਨ੍ਹਾਂ ਬੱਚਿਆਂ ਤੋਂ ਪੁਛਗਿਛ ਕੀਤੀ ਤਾਂ ਇਨ੍ਹਾਂ ਦਸਿਆ ਕਿ ਉਹ ਇਨ੍ਹਾਂ ਦੇ ਘਰ ਤੋਂ ਲੋਹਾ ਆਦਿ ਚੁਕਿਆ ਸੀ ਜਿਸ ਨੂੰ ਉਨ੍ਹਾਂ ਦਾਣਾ ਮੰਡੀ ਨਜਦੀਕ ਕਬਾੜੀਆਂ ਨੂੰ ਵੇਚਿਆ ਹੈ। ਸ੍ਰੀ ਸੰਜੇ ਕੁਮਾਰ ਨੇ ਦਸਿਆ ਕਿ ਇਨ੍ਹਾਂ ਰਹੋਗੀਏ ਦੇ ਕੋਲ ਪੁੱਛਣ ਤੇ ਕੋਈ ਵੀ ਆਧਾਰ ਕਾਰਡ ਜਾਂ ਕੋਈ ਹੋਰ ਪਰੂਫ ਨਹੀਂ ਮਿਲ ਸਕਿਆ। ਉਨ੍ਹਾਂ ਤੁਰੰਤ ਸਥਾਨਿਕ ਪੁਲੀਸ ਨੂੰ ਸੁਚਿਤ ਕਰਕੇ ਇਨ੍ਹਾਂ ਬੱਚਿਆਂ ਨੂੰ ਪੁਲੀਸ ਦੇ ਹਵਾਲੇ ਕਰ ਦਿਤਾ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਲੋਕ ਇਨ੍ਹਾਂ ਤੋਂ ਇਹ ਕਾਰਜ ਕਰਵਾਉਂਦੇ ਹਨ ਉਨ੍ਹਾਂ ਖਿਲਾਫ਼ ਅਤੇ ਸਬੰਧਤ ਕਬਾੜ੍ਹੀਏ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਜਦੋ ਇਸ ਸਬੰਧੀ ਪੁਲੀਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
*ਫੋਟੋ ਕੈਪਸ਼ਨ: ਗੇਟ ਟੱਪਦਾ ਹੋਇਆ ਚੌਰ।*