ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਡਾਇਰੈਕਟਰ ਆਯੂਰਵੇਦਾ ਵਿਭਾਗ ਡਾ. ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਮੰਜੂ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਦੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਪ੍ਰਤਿਭਾ ਸ਼ਰਮਾ ਵੱਲੋਂ ਡੇਰਾ ਬਾਬਾ ਸੰਤੋਖ ਸਿੰਘ ਫਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਦੀ ਸਲਾਨਾ ਬਰਸੀ ਮੌਕੇ ਡੇਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਰੋੜਾ ਦੇ ਸਹਿਯੋਗ ਨਾਲ ਆਯੂਰਵੈਦਿਕ ਮੈਡੀਕਲ ਚੈਕ ਕੈਂਪ ਲਗਾਇਆ ਗਿਆ, ਜਿਸ ਵਿਚ 217 ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਕੈਂਪ ਲਈ ਇਹ ਦਵਾਈਆਂ ਸਰਮਾ ਰਸਾਇਣ ਸਾਲਾ ਸਰਹਿੰਦ ਅਤੇ ਐਮਆਰ ਸ਼ਰਮਾ ਵੱਲੋਂ ਮੁਫਤ ਉਪਲਬੰਧ ਕਰਵਾਈਆਂ ਗਈਆਂ। ਕੈਂਪ ਵਿੱਚ ਇਲਾਜ ਕਰਾਉਣ ਲਈ ਆਏ ਵਿਅਕਤੀਆਂ ਨੂੰ ਡਾ ਮੰਜੂ, ਡਾ. ਪ੍ਰਤਿਭਾ ਸ਼ਰਮਾ ਅਤੇ ਉਪ ਵੈਦ ਚਮਕੌਰ ਸਿੰਘ ਨੇ ਆਯੁਰਵੈਦਿਕ ਪ੍ਰਣਾਲੀ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਦੇਸੀ ਅਤੇ ਘਰੇਲੂ ਨੁਕਤਿਆਂ ਨਾਲ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਨ ਅਤੇ ਕਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਵਿੱਚ ਵਾਧਾ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਰੋਜ਼ ਨਿਯਮਤ ਯੋਗਾ ਕਰਨ ਅਤੇ ਕਸਰਤ ਕਰਨ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ। ਉਨ੍ਹਾਂ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨੂੰ ਚੰਗੇ ਆਹਾਰ ਅਤੇ ਚੰਗੇ ਵਿਹਾਰ ਸਬੰਧੀ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ 100 ਦਿਨਾਂ ਟੀਬੀ ਵਿਰੋਧੀ ਮੁਹਿੰਮ ਸਬੰਧੀ ਵੀ ਜਾਗਰੂਕ ਕੀਤਾ। ਇਸ ਮੌਕੇ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
*ਫੋਟੋ ਕਪਸ਼ਨ: ਮਰੀਜ਼ਾਂ ਦਾ ਮੈਡੀਕਲ ਚੈਕ ਅਪ ਕਰਦੇ ਹੋਏ ਡਾ ਪ੍ਰਤਿਭਾ ਸ਼ਰਮਾ।*