ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਸ਼੍ਰੀ ਬਾਬਾ ਲਾਲ ਦਿਆਲ ਟਰੱਸਟ ਵੱਲੋਂ ਲਾਲ ਦਵਾਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਗੁਰੂ ਨਾਨਕ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਦੀ ਅਗਵਾਈ ਹੇਠ ਸ਼ਿਵ ਮੰਦਰ ਵਿੱਚ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ ਗਈ। ਮੰਦਰ ਦੇ ਪੁਜਾਰੀ ਪੰਡਿਤ ਬਦਰੀ ਪ੍ਰਸਾਦ ਨੇ ਐਨਆਰਆਈ ਸੁਧੀਰ ਸ਼ਿਵ, ਵਿਕਾਸ ਸ਼ਿਵ ਅਤੇ ਸ਼੍ਰੀਮਤੀ ਅਮਨ ਸ਼ਿਵ ਰਾਹੀ ਹਵਨ ਯੱਗ ਕਰਵਾਇਆ ਅਤੇ ਵੈਦਿਕ ਮੰਤਰਾਂ ਨਾਲ ਪੂਜਾ ਕਰਨ ਤੋਂ ਬਾਅਦ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ ਗਈ। ਬਾਅਦ ਵਿਚ ਫ਼ਲ, ਮਠਿਆਈ ਅਤੇ ਹਲਵਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਮਿੱਤਲ, ਸੁਰਿੰਦਰ ਕਵਾਤਰਾ, ਮੀਤ ਪ੍ਰਧਾਨ ਸੁਭਾਸ਼ ਭਾਰਤੀ, ਖਜ਼ਾਨਚੀ ਵਿਜੇ ਭਾਰਤੀ, ਜਨਰਲ ਸਕੱਤਰ ਨਰਿੰਦਰ ਭਾਟੀਆ, ਸਲਾਹਕਾਰ ਅਮਿਤ ਅਰੋੜਾ, ਪ੍ਰਦੀਪ ਭਾਰਤੀ ਅਤੇ ਸ਼ਿਵਮ ਬਾਂਸਲ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਮੌਕੇ ਹੱਵਨ ਯੱਗ ਦਾ ਦ੍ਰਿਸ਼।*