
ਅਮਲੋਹ,(ਅਜੇ ਕੁਮਾਰ)
ਦੇਸ਼ ਭਗਤ ਹਸਪਤਾਲ ਵਲੋਂ ਹਸਪਤਾਲ ਵਿਚ ਇਕ ਮੈਗਾ ਮੁਫ਼ਤ ਸਿਹਤ ਜਾਂਚ ਕੈਪ ਲਗਾਇਆ ਗਿਆ ਜਿਸ ਦਾ ਉਦਘਾਟਨ ਦੇਸ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਕੀਤਾ। ਕੈਪ ਵਿਚ ਦਵਾਈ, ਨੇਤਰ ਵਿਗਿਆਨ, ਚਮੜੀ ਵਿਗਿਆਨ ਅਤੇ ਈਐਨਟੀ ਰੋਗਾਂ ਬਾਰੇ ਵਿਸੇਸ਼ ਮਸਵਰੇ ਦਿਤੇ ਗਏ ਜਿਨ੍ਹਾਂ ਵਿਚ ਡਾ. ਬੀਐਲ ਭਾਰਦਵਾਜ਼, ਡਾ. ਜੇਪੀਐਸ ਸੋਢੀ, ਡਾ. ਬੀਐਸ ਸੋਹਲ ਅਤੇ ਡਾ. ਸੁਮੀਤ ਪਾਲ ਸੈਣੀ ਆਦਿ ਸਾਮਲ ਸਨ। ਕੈਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਖੂਨ ਟੈਸਟ, ਈਸੀਜੀ, ਅੱਖਾਂ ਦੀ ਜਾਂਚ ਆਦਿ ਦੀ ਸਹੂਲਤ ਦਿਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦਿਤੀਆਂ ਗਈਆਂ। ਕੈਪ ਦੌਰਾਨ ਡਾ. ਬੀਐਲ ਭਾਰਦਵਾਜ਼ ਪ੍ਰੋ. ਵਾਈਸ਼ ਚਾਂਸਲਰ, ਡਾ. ਕੁਲਭੂਸ਼ਨ ਡਾਇਰੈਕਟਰ ਦੇਸ਼ ਭਗਤ ਆਯੁਰਵੈਦਿਕ ਕਾਲਜ਼ ਅਤੇ ਹਸਪਤਾਲ ਅਤੇ ਡਾ. ਜੋਤੀ ਐਚ ਧਾਮੀ ਮੈਡੀਕਲ ਸੁਪਰਡੈਟ ਆਦਿ ਦੀ ਨਿਗਰਾਨੀ ਹੇਠ ਇਹ ਕੈਪ ਲਗਾਇਆ ਗਿਆ ਜਿਸ ਵਿਚ 250 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ।
*ਫ਼ੋਟੋ ਕੈਪਸਨ: ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਕੈਪ ਦਾ ਉਦਘਾਟਨ ਕਰਦੇ ਹੋਏ।*