ਅਮਲੋਹ,(ਅਜੇ ਕੁਮਾਰ)
ਸਕੂਲ ਆਫ ਐਮੀਨੈਂਸ ਅਮਲੋਹ ਵਿਖੇ ਅਰਥ ਸ਼ਾਸਤਰ ਦੀ ਲੈਕਚਰਾਰ ਕੁਲਵਿੰਦਰ ਕੌਰ ਦੀ 27 ਸਾਲ ਸੇਵਾ ਉਪਰੰਤ ਸਕੂਲ ਆਫ ਐਮੀਨੈਂਸ ਅਮਲੋਹ ਦੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਵਿਦਾਇਗੀ ਪਾਰਟੀ ਦਿਤੀ ਗਈ। ਇਸ ਮੌਕੇ ਸਾਬਕਾ ਪ੍ਰਿੰਸੀਪਲ ਜਸਵੀਰ ਕੌਰ ਬੈਨੀਪਾਲ, ਡੀਪੀਈ ਦਵਿੰਦਰ ਸਿੰਘ ਰਹਿਲ ਅਤੇ ਦਲਵੀਰ ਸਿੰਘ ਸੰਧੂ ਆਦਿ ਨੇ ਪੁਰਾਣੀਆਂ ਯਾਦਾ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੀ ਕਾਰਗੁਜਾਰੀ ਦੀ ਸਲਾਘਾ ਕੀਤੀ ਜਦੋ ਕਿ ਕਮਰਸ ਦੀ ਲੈਕਚਰਾਰ ਅਮਨਪ੍ਰੀਤ ਕੌਰ ਨੇ ਯਾਦ ਪੱਤਰ ਪੜ੍ਹਿਆ, ਸਟੇਜ ਦੀ ਭੂਮਿਕਾ ਰੰਜੂ ਬਾਲਾ ਨੇ ਬਾਖੂਬੀ ਨਿਭਾਈ। ਸਕੂਲ ਸਟਾਫ, ਪ੍ਰਬੰਧਕ ਕਮੇਟੀ ਵੱਲੋਂ ਇੱਕ ਗਰਮ ਸਾਲ, ਸਨਮਾਨ ਚਿੰਨ੍ਹ ਅਤੇ ਪੰਜਾਬ ਦੀ ਸੱਭਿਆਚਾਰਕ ਨਿਸ਼ਾਨੀ ਫੁਲਕਾਰੀ ਭੇਟ ਕੀਤੀ ਅਤੇ ਉਸ ਦੇ ਪਤੀ ਦਲਜੀਤ ਸਿੰਘ ਦਾ ਵੀ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰ ਸਤਵਿੰਦਰਪਾਲ ਕੌਰ, ਦਵਿੰਦਰਪਾਲ ਕੌਰ, ਹਰਸਿਮਰ ਕੌਰ, ਤਵਜੋਤ ਸਿੰਘ ਅਤੇ ਸਹਿਜਦੀਪ ਸਿੰਘ ਆਦਿ ਹਾਜ਼ਰ ਸਨ । ਸਮਾਗਮ ਵਿਚ ਜਸਬੀਰ ਸਿੰਘ ਮਠਾੜੂ, ਧਰਮ ਸਿੰਘ ਰਾਈਏਵਾਲ, ਰਾਜਿੰਦਰ ਸਿੰਘ, ਮਨਦੀਪ ਸਿੰਘ, ਮੀਨਾਕਸ਼ੀ, ਹਰਵਿੰਦਰ ਸਿੰਘ ਭੱਟੋਂ, ਬੀਰ ਰਾਜਵਿੰਦਰ ਸਿੰਘ, ਨਰਿੰਦਰ ਸਿੰਘ, ਹਰਬੰਸ ਕੌਰ, ਬੀਰਪਾਲ ਸਿੰਘ, ਬਲਜੀਤ ਸਿੰਘ ਸਲਾਣੀ, ਮੀਨੂੂੰ ਪਜਨੀ, ਸੁਰੀਤਾ ਸ਼ਰਮਾ, ਤਜਿੰਦਰ ਕੌਰ, ਪ੍ਰਕਾਸ਼ ਕੌਰ, ਰਵੀ ਕੁਮਾਰ, ਮਨਜਿੰਦਰ ਸਿੰਘ, ਹਰਮਿੰਦਰ ਕੌਰ, ਮਨੀਸ਼ਾ, ਜਗਦੀਪ ਕੌਰ, ਅਮਨਦੀਪ ਕੌਰ ਪਨਾਗ, ਸੁਖਜੀਤ ਕੌਰ, ਸੀਮਾ ਰਾਣੀ, ਸੀਮੀ ਸ਼ਰਮਾ, ਕਮਲਜੀਤ ਕੌਰ, ਪੂਜਾ ਸਿੰਗਲਾ, ਹਰਵਿੰਦਰ ਕੌਰ, ਸੁਖਵਿੰਦਰ ਕੌਰ, ਕਿਰਨ, ਮਨਿੰਦਰ ਸਿੰਘ ਪਟਿਆਲਾ, ਮਨਜਿੰਦਰ ਸਿੰਘ, ਬਲਵੀਰ ਸਿੰਘ, ਇਸਵਰ ਚੰਦਰ, ਅਮਰੀਕ ਸਿੰਘ, ਰੰਜਨਾ ਰਾਣੀ, ਨਿਸ਼ਾ ਰਾਣੀ, ਗੁਰਦੀਪ ਕੌਰ ਅਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ। ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਇਕਬਾਲ ਸਿੰਘ ਨੇ ਧੰਨਵਾਦ ਕੀਤਾ।
*ਫੋਟੋ ਕੈਪਸ਼ਨ: ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਲੈਕਚਰਾਰ ਕੁਲਵਿੰਦਰ ਕੌਰ ਦਾ ਪ੍ਰਿੰਸੀਪਲ, ਸਟਾਫ ਅਤੇ ਹੋਰ ਸਨਮਾਨ ਕਰਦੇ ਹੋਏ।*