ਖਿਡਾਰੀਆਂ ਦੀ ਮਦਦ ਕਰਨ ਵਾਲੇ ਐਨਆਰਆਈ ਦਾ ਵਿਧਾਇਕ ਰਾਏ ਨੇ ਕੀਤਾ ਸਨਮਾਨ
ਫ਼ਤਹਿਗੜ੍ਹ ਸਾਹਿਬ,( ਅਜੇ ਕੁਮਾਰ)
ਵਿਦੇਸ਼ ਵਿੱਚ ਰਹਿੰਦਿਆਂ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਆਲ ਇੰਡੀਆਂ ਅੰਡਰ 17 ਫ਼ੁੱਟਬਾਲ ਕੱਪ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਮਨਵੀਰ ਸ਼ਰਮਾ ਆਸਟਰੇਲੀਆ ਦਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਿਰੋਪਾਓ ਨਾਲ ਸਨਮਾਨ ਕਰਨ ਮੌਕੇ ਕੀਤਾ। ਸ੍ਰੀ ਰਾਏ ਨੇ ਦੱਸਿਆ ਕਿ ਸ੍ਰੀ ਸ਼ਰਮਾ ਵੱਲੋਂ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੇ ਜਰੂਰਤਮੰਦ ਖਿਡਾਰੀਆਂ ਦੀ ਮੱਦਦ ਕੀਤੀ ਜਾ ਰਹੀ ਹੈ ਜੋ ਕਿ ਵਧੀਆ ਅਤੇ ਨੇਕ ਉਪਰਾਲਾ ਹੈ। ਇਸ ਵਲੋਂ ਆਪਣੇ ਸਾਥੀਆਂ ਸਮੇਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਫੁੱਟਬਾਲ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਇਸ ਟੀਮ ਦਾ ਵਿਸੇਸ ਸਨਮਾਨ ਕੀਤਾ ਗਿਆ। ਸ੍ਰੀ ਸਰਮਾ ਨੇ ਸ੍ਰੀ ਰਾਏ ਦਾ ਧੰਨਵਾਦ ਕਰਦਿਆ ਭਵਿਖ ਵਿਚ ਵੀ ਆਪਣੇ ਕਾਰਜ ਜਾਰੀ ਰਖਣ ਦਾ ਭਰੋਸਾ ਦਿਤਾ। ਇਸ ਮੌਕੇ ਕਰਮਜੀਤ ਬੱਬੂ, ਮਨਵੀਰ ਆਸਟਰੇਲੀਆ, ਸਤਵੀਰ ਸਿੰਘ ਫੁੱਟਬਾਲ ਕੋਚ, ਐਡਵੋਕੇਟ ਬਿਕਰਮ ਸਿੰਘ, ਨਿਰਮਲ ਸਿੰਘ ਗੋਲਡੀ, ਰਣਜੀਤ ਸਿੰਘ ਟੀਟੀਈ, ਹਰਿੰਦਰ ਕੁਮਾਰ, ਪ੍ਰਸ਼ਾਂਤ ਕੁਮਾਰ, ਮੁਖਵਿੰਦਰ ਸਿੰਘ, ਬਿਕਰਮ ਸਿੰਘ ਸ਼ੈਰੀ, ਫੈਰੀ ਇੰਗਲੈਂਡ, ਦੀਪਕ, ਗੈਵੀ, ਜੋਨੀ ਭਾਰਦਵਾਜ, ਪ੍ਰਿਤਪਾਲ ਜੱਸੀ, ਗੌਰਵ ਪਹਿਲਵਾਨ, ਜੀਵਨ ਕੋਚ,ਮਨਿੰਦਰ ਚੀਮਾ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਆਸ਼ੀਸ਼ ਅੱਤਰੀ, ਰਮੇਸ਼ ਸੋਨੂ, ਮਨਪ੍ਰੀਤ ਸੋਨੀ ਅਤੇ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਐਨਆਰਆਈ ਦਾ ਸਨਮਾਨ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹੋਰ।