ਬਾਬਾ ਬਾਲਕ ਨਾਥ ਜੀ ਦੇ ਚਾਲੇ ਨੂੰ ਮੁੱਖ ਰੱਖ ਕੇ ਭੰਡਾਰੇ ਅਤੇ ਚੌਂਕੀ ਦਾ ਆਯੋਜਨ
ਅਮਲੋਹ,( ਅਜੇ ਕੁਮਾਰ)
ਬਾਬਾ ਬਲਰਾਮ ਜੀ ਦੀ ਕੁਟੀਆ ਅਮਲੋਹ ਵਿਖੇ ਬਾਬਾ ਬਾਲਕ ਨਾਥ ਜੀ ਦੇ ਚਾਲੇ ਨੂੰ ਮੁੱਖ ਰੱਖ ਕੇ ਚੌਕੀ ਅਤੇ ਭੰਡਾਰਾ ਕੀਤਾ ਗਿਆ। ਇਸ ਮੌਕੇ ਸੰਕੀਰਤਨ ਮੰਡਲੀ ਵਲੋਂ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ ਜਿਸ ਉਪਰੰਤ ਰੋਟ, ਪੂਰੀ, ਛੋਲੇ, ਹੱਲਵਾ, ਖੀਰ, ਲੱਡੂ ਅਤੇ ਫ਼ਲਾਂ ਆਦਿ ਦਾ ਭੰਡਾਰਾ ਕੀਤਾ ਗਿਆ। ਇਸ ਮੌਕੇ ਕੌਂਸਲਰ ਅਤੁੱਲ ਲੁਟਾਵਾ, ਪੂਨਮ ਜਿੰਦਲ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ ਗਰਗ, ਪੰਡਿਤ ਦੀਪਕ ਸ਼ਰਮਾ, ਸੀਤਲਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਵਿਨੇ ਪੁਰੀ, ਅਜੈ ਲੁਟਾਵਾ, ਮਿੱਠੂ ਸਿੰਘ, ਦਰਸ਼ਨ ਸਿੰਘ, ਵਿਸ਼ਵ ਕਪਿਲ ਲੱਕੀ, ਐਡਵੋਕੇਟ ਸੰਜੀਵ ਅਬਰੋਲ, ਐਡਵੋਕੇਟ ਯਾਦਵਿੰਦਰ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਸਵਰਨਜੀਤ ਸਿੰਘ ਸੇਠੀ, ਗੌਰਵ ਕੁਮਾਰ, ਰਿੰਕੂ ਧੰਮੀ, ਸੁਬੀਰ, ਸੰਜੀਵ ਕੁਮਾਰ, ਮੀਨੂ ਕਪਿਲ, ਜਸਵੀਰ ਕੌਰ, ਉਸ਼ਾ ਰਾਣੀ, ਅਨੀਤਾ ਰਾਣੀ, ਰਵਿੰਦਰਾ ਲੁਟਾਵਾ, ਮੋਨਾ ਲੁਟਾਵਾ, ਰੇਨੂ ਬਾਲਾ, ਕੰਚਨ ਬਾਲਾ ਅਤੇ ਮੀਨਾ ਰਾਣੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਆਰਤੀ ਵਿਚ ਸ਼ਾਮਲ ਸਰਧਾਲੂ ਅਤੇ ਪਤਵੰਤੇ।
ਫ਼ੋਟੋ ਕੈਪਸਨ: ਸਰਧਾਲੂ ਪ੍ਰੋਗਰਾਮ ਦਾ ਅਨੰਦ ਮਾਣਦੇ ਹੋਏ।