ਬਜਰੰਗ ਸੈਨਾ ਦੇ ਰਾਸਟਰੀ ਮੰਤਰੀ ਨੇ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਨੂੰ ਦਿਤਾ ਮੰਗ ਪੱਤਰ
ਫ਼ਤਹਿਗੜ੍ਹ ਸਾਹਿਬ,( ਅਜੇ ਕੁਮਾਰ)
ਬਜਰੰਗ ਸੈਨਾ ਇੰਡੀਆ ਦੇ ਰਾਸ਼ਟਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਾਹਿਲ ਗੋਇਲ ਨੇ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਸਾਬਕਾ ਆਈਪੀਐਸ ਇਕਬਾਲ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦਿਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਜਰੰਗ ਸੈਨਾ ਪੰਜਾਬ ਦੇ ਪ੍ਰਚਾਰਕ ਮਨਪ੍ਰੀਤ ਸਿੰਘ, ਬਜਰੰਗ ਸੈਨਾ ਆਨੰਦਪੁਰ ਸਾਹਿਬ ਦੇ ਮੁਖੀ ਸਵਪਨਦੀਪ ਨਾਡਾ ਅਤੇ ਵਰਿੰਦਰ ਕੁਮਾਰ ਆਦਿ ਸਾਮਲ ਸਨ। ਉਨ੍ਹਾਂ ਮੰਗ ਕੀਤੀ ਕਿ ਗਊ ਮਾਤਾ ਨੂੰ ਰਾਸ਼ਟਰੀ ਗਊ ਮਾਤਾ ਦਾ ਦਰਜਾ ਦਿਤਾ ਜਾਵੇ।
ਫੋਟੋ ਕੈਪਸ਼ਨ: ਬਜਰੰਗ ਸੈਨਾ ਨੇ ਰਾਸਟਰੀ ਮੰਤਰੀ ਸਾਹਿਲ ਗੋਇਲ ਅਤੇ ਹੋਰ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਨੂੰ ਮੰਗ ਪੱਤਰ ਦਿੰਦੇ ਹੋਏ।