ਪਿਮਟ ‘ਚ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਮਾਹਿਰ ਭਾਸ਼ਣ ਆਯੋਜਨ
*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*
ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ ਅਤੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ, ਡੀਨ ਅਕਾਦਮਿਕ ਅਮਿਤ ਕਪੂਰ, ਮੁਖੀ ਵਿਦਿਆਰਥੀ ਭਲਾਈ ਵਿਭਾਗ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ, ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ‘ਮਾਹਿਰ ਲੈਕਚਰ’ ਕਰਵਾਇਆ ਮੁੱਖ ਤਕਨਾਲੋਜੀ ਅਧਿਕਾਰੀ ਇੰਜੀਨੀਅਰ ਅਨੂਪ ਸਿੰਘ ਠਾਕੁਰ ਦੁਆਰਾ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਇੰਟਰ-ਨੈੱਟਵਰਕ ਅਤੇ ਸਾਈਬਰ ਸੁਰੱਖਿਆ ’ਤੇ ਕਰਵਾਇਆ ਗਿਆ। ਇਸ ਵਿੱਚ ਉਨ੍ਹਾਂ ਇੰਟਰ-ਨੈੱਟਵਰਕ ਬਾਰੇ ਦੱਸਿਆ ਅਤੇ ਅੱਜ ਦੇ ਸਮੇਂ ਵਿੱਚ ਇਹ ਕਿਵੇਂ ਬਹੁਤ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੈੱਟਵਰਕ ਦੇ ਸਾਰੇ ਪੱਧਰਾਂ, ਨੈੱਟਵਰਕ ਪੱਧਰ ਕਿਵੇਂ ਕੰਮ ਕਰਦੇ ਹਨ ਅਤੇ ਤੁਹਾਡਾ ਸੁਨੇਹਾ ਇੱਕ ਜਗਾ ਤੋਂ ਦੂਜੀ ਜਗਾ ਕਿਵੇਂ ਸੰਚਾਰਿਤ ਹੁੰਦਾ ਹੈ ਬਾਰੇ ਦੱਸਿਆ। ਲੈਕਚਰ ਦੌਰਾਨ ਵਿਦਿਆਰਥੀਆਂ ਨੇ 20 ਕਿਸਮਾਂ ਦੇ ਨੈੱਟਵਰਕਿੰਗ ਬਾਰੇ ਸਿੱਖਿਆ। ਉਨ੍ਹਾਂ 10 ਮਿੰਟ ਦੀ ਤਕਨੀਕੀ ਪ੍ਰੀਖਿਆ ਵੀ ਦਿੱਤੀ। ਉਨ੍ਹਾਂ ਨੇ ਇੰਟਰਨਸ਼ਿਪ ਬਾਰੇ ਵੀ ਦੱਸਿਆ ਅਤੇ ਇਸ ਖੇਤਰ ਵਿੱਚ ਤੁਸੀਂ ਕਿਵੇਂ ਰੋਜ਼ੀ-ਰੋਟੀ ਕਮਾ ਸਕਦੇ ਹੋ। ਉਨ੍ਹਾਂ ਨੇ ਕੰਪਿਊਟਰ ਸੂਚਨਾ ਤਕਨਾਲੋਜੀ ਉਦਯੋਗ ਵਿੱਚ ਕਰੀਅਰ ਅਤੇ ਸਿਖਲਾਈ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿੱਚ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕੰਮ ਕਰਨ ਲਈ ਕਿਹੜੇ ਹੁਨਰ ਅਤੇ ਅਨੁਭਵ ਦੀ ਲੋੜ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਹਰ ਲੈਕਚਰ ਤੋਂ ਬਹੁਤ ਕੁਝ ਸਿੱਖਿਆ ਹੈ। ਅੰਤ ਵਿੱਚ ਕਾਲਜ ਦੇ ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਨੇ ਓਸ਼ਨ ਤਕਨਾਲੋਜੀ ਦੇ ਇੰਜੀਨੀਅਰ ਮੁੱਖ ਤਕਨਾਲੋਜੀ ਅਧਿਕਾਰੀ ਅਨੂਪ ਸਿੰਘ ਠਾਕੁਰ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ।
ਫੋਟੋ ਕੈਪਸ਼ਨ: ਕਾਲਜ ਅਧਿਕਾਰੀ ਮੁੱਖ ਬੁਲਾਰੇ ਦਾ ਸਨਮਾਨ ਕਰਦੇ ਹੋਏ।
ਫ਼ੋਟੋ ਕੈਪਸਨ: ਮੁੱਖ ਬੁਲਾਰਾ ਜਾਣਕਾਰੀ ਦਿੰਦਾ ਹੋਇਆ।