
ਸਰਕਾਰੀ ਕਾਲਜ ਤੂਰਾਂ ‘ਚ ਨਾਟਕ ਦਾ ਸਫ਼ਲ ਮੰਚਨ ਕੀਤਾ
ਅਮਲੋਹ,(ਅਜੇ ਕੁਮਾਰ)
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਵਿਚ ਪ੍ਰਿੰਸੀਪਲ ਮੋਨਿਕਾ ਸਹਿਗਲ ਅਗਵਾਈ ਹੇਠ ਰੂਪਕ ਕਲਾ ਅਤੇ ਵੈਲਫੇਅਰ ਸੁਸਾਇਟੀ ਵਲੋਂ ਬੱਬੀ ਬਾਦਲ ਫਾਊਡੇਸ਼ਨ ਦੇ ਸਹਿਯੋਗ ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ, ਉੱਘੇ ਰੰਗ-ਮੰਚ ਕਲਾਕਾਰ ਅਤੇ ਡਾਇਰੈਕਟਰ ਸੰਗੀਤਾ ਗੁਪਤਾ ਦੀ ਟੀਮ ਵੱਲੋਂ ਨਾਟਕ ‘ਬੋਲ ਕਿਉਂ ਲਬ ਖ਼ਾਮੋਸ਼ ਹੈਂ ਤੇਰੇ’ ਦਾ ਸਫਲ ਮੰਚਨ ਕੀਤਾ ਗਿਆ। ਇਸ ਨਾਟਕ ਰਾਹੀਂ ਸਮਾਜ ਵਿੱਚ ਔਰਤਾਂ ਦੇ ਸਮਾਜਿਕ, ਸਰੀਰਕ ਅਤੇ ਮਾਨਸਿਕ ਸ਼ੋਸਣ ਅਤੇ ਅੱਤਿਆਚਾਰਾਂ ਦੇ ਖਿਲਾਫ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਮੋਨਿਕਾ ਸਹਿਗਲ ਨੇ ਸੰਗੀਤਾ ਗੁਪਤਾ ਅਤੇ ਉਸ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਰੰਗ-ਮੰਚ, ਕਲਾ, ਸਾਹਿਤ ਅਤੇ ਹੋਰ ਖੇਤਰਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣ ਦੀ ਗੱਲ ਆਖੀ। ਉਨ੍ਹਾਂ ਸੰਗੀਤਾ ਗੁਪਤਾ ਦਾ ਇਸ ਮੌਕੇ ਸਨਮਾਨ ਵੀ ਕੀਤਾ। ਇਸ ਮੌਕੇ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਪ੍ਰਿੰਸੀਪਲ ਮੋਨਿਕਾ ਸਹਿਗਲ ਅਤੇ ਹੋਰ ਸੰਗੀਤਾ ਗੁਪਤਾ ਦਾ ਸਨਮਾਨ ਕਰਦੇ ਹੋਏ।