ਰਿਮਟ ਹਸਪਤਾਲ ‘ਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਅੱਜ- ਟੈਸਟ, ਅਲਟਰਾ ਸਾਉਂਡ ਅਤੇ ਐਕਸਰੇ ਵੀ ਮੁਫ਼ਤ ਹੋਣਗੇ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ 20 ਮਾਰਚ ਨੂੰੰ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਮੌਕੇ ਦਿਲ, ਕੰਨ, ਹੱਡੀਆਂ, ਇਸਤਰੀ, ਚਮੜੀ ਰੋਗ, ਬੱਚਿਆਂ ਦੇ ਰੋਗ, ਪਿਸ਼ਾਬ ਆਦਿ ਦੇ ਰੋਗਾ ਦੇ ਮਾਹਰ ਡਾਕਟਰਾਂ ਵਲੋਂ ਹਰ ਕਿਸਮ ਦੀਆਂ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਖੂਨ, ਅਲਟਰਾ ਸਾਉਂਡ, ਈਸੀਜੀ ਅਤੇ ਐਕਸਰੈ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ 40 ਪ੍ਰਤੀਸ਼ਤ ਛੋਟ ‘ਤੇ ਦਿਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਮਰੀਜਾਂ ਦੀ ਸਹੂਲਤ ਲਈ ਬਹੁਤ ਹੀ ਘੱਟ ਰੇਟ ‘ਤੇ ਹਸਪਤਾਲ ਵਿਚ ਹਰ ਕਿਸਮ ਦੇ ਅਪ੍ਰੇਸ਼ਨ ਵੀ ਕੀਤੇ ਜਾਦੇ ਹਨ, ਹਸਪਤਾਲ ਵਿਚ ਕਾਲੇ ਅਤੇ ਚਿੱਟਾ ਮੋਤੀਏ ਦਾ ਅਪ੍ਰੇਸ਼ਨ ਵੀ ਕੀਤਾ ਜਾਦਾ ਹੈ ਅਤੇ ਅੱਖਾਂ ਤੋਂ ਐਨਕ ਉਤਾਰਨ ਲਈ ਵਿਸੇਸ ਮਸ਼ੀਨ ਦਾ ਪ੍ਰਬੰਧ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੀਐਮ-ਜੇ ਆਯੂਸ਼ਮਾਨ ਦੇ ਤਹਿਤ ਮੁਫ਼ਤ ਡਾਇਲਸਿਸ਼ ਵੀ ਕੀਤਾ ਜਾਦਾ ਹੈ। ਉਨ੍ਹਾਂ ਇਲਾਕੇ ਦੇ ਮਰੀਜਾਂ ਨੂੰ ਹਸਪਤਾਲ ਵਲੋਂ ਦਿਤੀਆਂ ਜਾਂ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਗੱਲ ਆਖੀ।