ਲਿਵਾਸਾ ਹਸਪਤਾਲ ਮੋਹਾਲੀ ਵੱਲੋਂ ਪਿਮਟ ‘ਚ ਪਲੇਸਮੈਂਟ ਡਰਾਈਵ ਆਯੋਜਿਤ

ਲਿਵਾਸਾ ਹਸਪਤਾਲ ਮੋਹਾਲੀ ਵੱਲੋਂ ਪਿਮਟ ‘ਚ ਪਲੇਸਮੈਂਟ ਡਰਾਈਵ ਆਯੋਜਿਤ

 

ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)

 

ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ੍ਹ ਦੇ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ ਅਤੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ ਦੀ ਅਗਵਾਈ, ਡੀਨ ਅਕੈਡੇਮਿਕਸ ਅਮਿਤ ਕਪੂਰ, ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ ਦੇ ਮੁੱਖੀ ਗੁਰਪ੍ਰੀਤ ਸਿੰਘ ਅਤੇ ਮੈਨਜਮੈਂਟ ਵਿਭਾਗ ਦੀ ਮੁੱਖੀ ਵੰਦਨਾ ਗਰਗ ਦੀ ਦੇਖ-ਰੇਖ ਹੇਠ, ਐਮਬੀਏ (ਚੋਥੇ ਸੈਮਿਸਟਰ) ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਲਿਵਾਸਾ ਹਸਪਤਾਲ ਮੋਹਾਲੀ ਦਾ ਆਯੋਜਨ ਕੀਤਾ। ਇਸ ਮੌਕੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਨਜੀਤ ਕੌਰ ਨੇ ਵੀ ਸਿਰਕਤ ਕੀਤੀ। ਪਲੇਸਮੈਂਟ ਡਰਾਈਵ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤ ਸੇਵਾ ਖੇਤਰ ਵਿੱਚ ਨੌਕਰੀ ਦੇ ਮੌਕੇ ਮੁਹੱਈਆ ਕਰਵਾਉਂਣਾ ਸੀ। ਇਸ ਮੌਕੇ ਲਿਵਾਸਾ ਹਸਪਤਾਲ ਦੇ ਸੀਨੀਅਰ ਮੈਨੇਜਰ ਐਚਆਰ ਹਰਪ੍ਰੀਤ ਸਿੰਘ ਨੇ ਇੰਟਰਵਿਊ ਕੀਤੀ ਜਿਸ ਵਿਚ 10 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 3 ਵਿਦਿਆਰਥੀ ਅੰਕੁਸ਼ ਮਿਸ਼ਰਾ, ਚੇਤਨ ਰਾਜਭਾਰ ਅਤੇ ਪ੍ਰੀਤਮ ਕੁਮਾਰ ਨੂੰ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਚੁਣਿਆ ਗਿਆ, ਜੋਂ ਚੰਡੀਗੜ੍ਹ, ਖੰਨਾ ਅਤੇ ਲੁਧਿਆਣਾ ਸਥਿਤ ਹਸਪਤਾਲਾਂ ਵਿੱਚ 1 ਅਪ੍ਰੈਲ ਤੋਂ ਨੌਕਰੀ ਸ਼ੁਰੂ ਕਰਨਗੇ। ਸ੍ਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਦਿੱਤੇ ਹਨ ਅਤੇ ਉਨ੍ਹਾਂ ਨੂੰ ਸਾਡੀ ਟੀਮ ਦਾ ਹਿੱਸਾ ਬਣਾਉਣ ਦੇ ਲਈ ਸਵਾਗਤ ਕਰ ਰਹੇ ਹਾਂ। ਇਸ ਤਰ੍ਹਾਂ ਦੇ ਪਲੇਸਮੈਂਟ ਡਰਾਈਵਜ਼ ਨਾਲ ਸਾਨੂੰ ਨਵੀਆਂ ਯੁਥ ਟੈਲੈਂਟਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਜੋ ਸਾਡੀ ਕੰਪਨੀ ਲਈ ਮਾਨ ਦੀ ਗੱਲ ਹੈ। ਵਿਦਿਆਰਥੀਆਂ ਨੇ ਕਾਲਜ ਦੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ ਅਤੇ ਪਲੇਸਮੈਂਟ ਮੁਖੀ ਗੁਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ। ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ ਨੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਅਤੇ ਸੁਭਕਾਮਨਾਵਾਂ ਦਿਤੀਆਂ ‘ਤੇ ਵਧੀਆ ਕਾਰਗੁਜ਼ਾਰੀ ਦਿਖਾਉਂਣ ਦੀ ਗੱਲ ਆਖੀ।

 

ਫੋਟੋ ਕੈਪਸ਼ਨ: ਚੁਣੇ ਵਿਦਿਆਰਥੀ ਕਾਲਜ ਅਧਿਕਾਰੀਆਂ ਅਤੇ ਹਸਪਤਾਲ ਪ੍ਰਬੰਧਕਾਂ ਨਾਲ।

Leave a Comment

17:24