
ਸ੍ਰੀ ਸਿਵ ਮਹਾਂ ਪੁਰਾਨ ਕਥਾ ਦੌਰਾਨ ਸਿਵ ਵਿਵਾਹ ਦੇ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸਿਰਕਤ
ਸਾਨੂੰ ਭਗਵਾਨ ਸਿਵ ਦੀ ਪੂਜਾ ਕਰਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ-ਸੁਆਮੀ ਮਹੇਸ਼ ਗੁਰੂ ਜੀ ਮਹਾਰਾਜ
ਅਮਲੋਹ(ਅਜੇ ਕੁਮਾਰ)
ਸ੍ਰੀ ਰਾਮ ਮੰਦਰ ਧਰਮਸ਼ਾਲਾ ਅਮਲੋਹ ਵਿਚ ਸਮਾਜ ਸੇਵੀ ਅਤੇ ਆੜਤੀ ਜੈ ਭਗਵਾਨ ਬਾਂਸਲ, ਮੋਹਿਤ ਬਾਂਸਲ, ਅਰਾਧਨਾ ਬਾਂਸਲ ਅਤੇ ਸਮੁੱਚੇ ਬਾਂਸਲ ਪ੍ਰੀਵਾਰ ਵਲੋਂ 16 ਮਾਰਚ ਤੋਂ ਸੁਰੂ ਹੋਈ ਸ੍ਰੀ ਸ਼ਿਵ ਮਹਾਂ ਪੁਰਾਨ ਕਥਾ ਦੌਰਾਨ ਭਗਵਾਨ ਸਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੇ ਪ੍ਰੋਗਰਾਮ ਦਿਤਾ ਗਿਆ ਅਤੇ ਵਿਸਥਾਰ ਵਿਚ ਜਾਣਕਾਰੀ ਦਿਤੀ ਗਈ। ਇਸ ਮੌਕੇ ਦੋ ਛੋਟੇ ਬੱਚਿਆਂ ਨੇ ਭਗਵਾਨ ਸਿਵ ਅਤੇ ਮਾਤਾ ਪਾਰਵਤੀ ਦਾ ਰੋਲ ਕੀਤਾ ਅਤੇ ਕਥਾ ਦੌਰਾਨ ਸੈਕੜੇ ਸਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ। ਸੁਆਮੀ ਸ੍ਰੀ ਮਹੇਸ਼ ਗੁਰੂ ਜੀ ਮਹਾਰਾਜ਼ ਨੇ ਭਗਵਾਨ ਸਿਵ ਦੇ ਜੀਵਨ ਬਾਰੇ ਦਸਿਆ ਅਤੇ ਸ੍ਰਿਸਟੀ ਪੈਦਾ ਹੋਣ ਤੋਂ ਬਾਅਦ ਪੈਦਾ ਹੋਏ ਰਾਖਸ਼ਾ ਦੇ ਖਾਤਮੇ ਲਈ ਕਿਸ ਤਰ੍ਹਾਂ ਦੇਵਤਿਆਂ ਦੀ ਬੇਨਤੀ ਉਪਰ ਉਨ੍ਹਾਂ ਮਾਤਾ ਪਾਰਵਤੀ ਨਾਲ ਵਿਵਾਹ ਕੀਤਾ ਅਤੇ ਉਨ੍ਹਾਂ ਦੇ ਪੁੱਤਰ ਕਾਂਤ੍ਰਿਕ ਨੇ ਜਾ ਕੇ ਇਨ੍ਹਾਂ ਰਾਖਸ਼ਾ ਦਾ ਖਾਤਮਾ ਕੀਤਾ ਜਿਸ ਸੱਦਕਾ ਦੇਵਤਿਆਂ ਨੇ ਉਸ ਨੂੰ ਆਪਣਾ ਮੁੱਖੀ ਚੁਣ ਲਿਆ। ਉਨ੍ਹਾਂ ਕਿਹਾ ਕਿ ਅਸੀ ਭਗਵਾਨ ਸਿਵ ਦੀ ਪੂਜਾ ਨਾਲ ਹੀ ਆਪਣਾ ਹੁਣ ਅਤੇ ਅਗਲਾ ਜੀਵਨ ਸਫ਼ਲਾ ਕਰ ਸਕਦੇ ਹਾਂ। ਉਨ੍ਹਾਂ ਨਸ਼ਿਆਂ ਦੇ ਤਿਆਗ ਦਾ ਵੀ ਸੱਦਾ ਦਿਤਾ। ਇਸ ਮੌਕੇ ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜਾਨਚੀ ਸਿਵ ਕੁਮਾਰ ਗੋਇਲ, ਪੈ੍ਰਸ ਸਕੱਤਰ ਰਾਕੇਸ਼ ਕੁਮਾਰ ਗਰਗ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਸਿਵ ਕੁਮਾਰ ਬਾਂਸਲ, ਰਾਜਪਾਲ ਗਰਗ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਸਾਬਕਾ ਪ੍ਰਧਾਨ ਨਰਿੰਦਰ ਬਾਂਸਲ, ਮਦਨ ਮੋਹਨ ਅਬਰੋਲ, ਗਿਆਨ ਚੰਦ, ਰੋਸਨ ਲਾਲ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਅਸੋਕ ਬਾਂਸਲ, ਮੋਹਿਤ ਬਾਂਸਲ, ਰਿਟ. ਮਨੈਜਰ ਭੂਸ਼ਨ ਸਰਮਾ,
ਫੋਟੋ ਕੈਪਸ਼ਨ: ਸੁਆਮੀ ਮਹੇਸ਼ ਗੁਰੂ ਭਗਵਾਨ ਸਿਵ ਅਤੇ ਮਾਤਾ ਪਾਰਵਤੀ ਦੇ ਵਿਵਾਹ ਦਾ ਪ੍ਰੋਗਰਾਮ ਪੇਸ਼ ਕਰਦੇ ਹੋਏ।
ਫ਼ੋਟੋ ਕੈਪਸਨ: ਸੁਆਮੀ ਮਹੇਸ਼ ਗੁਰੂ ਜੀ ਮਹਾਰਾਜ ਪ੍ਰਵਚਨ ਕਰਦੇ ਹੋਏ।