ਭਗਵੰਤ ਮਾਨ ਨੇ ਬੇਸ਼ਰਮੀ ਨਾਲ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ – ਸਰਬਜੀਤ ਸਿੰਘ ਝਿੰਜਰ

ਭਗਵੰਤ ਮਾਨ ਨੇ ਬੇਸ਼ਰਮੀ ਨਾਲ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ – ਸਰਬਜੀਤ ਸਿੰਘ ਝਿੰਜਰ

*ਕਿਹਾ: ਲੁਧਿਆਣਾ ਉਪ ਚੋਣ ਕਾਰਣ ਸਰਕਾਰ ਕਿਸਾਨਾਂ ਅਤ ਵਪਾਰੀਆਂ ‘ਚ ਤਣਾਅ ਪੈਦਾ ਕਰ ਰਹੀ ਹੈ*

ਮਾਰਚ 22 (ਜਗਜੀਤ ਸਿੰਘ) ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਕਿਸਾਨਾਂ ਨਾਲ ਕੀਤੇ ਦੁਰਵਿਵਹਾਰ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕਿ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਲਈ ਬੁਲਾ ਕੇ ਮੀਟਿੰਗ ਖਤਮ ਹੋਣ ਉਪਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿਚ ਸ਼ੰਭੂ ਅਤੇ ਖਨੌਰੀ ਮੋਰਚੇ ਦੋਵਾਂ ਨੂੰ ਜ਼ਬਰਦਸਤੀ ਹਟਾ ਦਿੱਤਾ ਅਤੇ ਸ਼ਾਂਤੀ ਪੂਰਨ ਸੰਘਰਸ ਕਰਦੇ ਕਿਸਾਨਾਂ ਵਿਰੁੱਧ ਹਿੰਸਾ ਦਾ ਵੀ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਲੁਧਿਆਣਾ ਉਪ ਚੋਣਾਂ ਵਿੱਚ ਹੋਣ ਵਾਲੇ ਨੁਕਸਾਨ ਦੇ ਡਰੋਂ ਇਹ ਯੋਜਨਾਬੱਧ ਕੀਤਾ ਗਿਆ ਅਤੇ ਵੋਟ ਬੈਂਕ ਦੀ ਰਾਜਨੀਤੀ ਖੇਡਣ ਲਈ ਕਿਸਾਨਾਂ ਅਤੇ ਵਪਾਰੀ ਭਾਈਚਾਰੇ ਵਿਚਕਾਰ ਦੁਸ਼ਮਣੀ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਲੇਕਿਨ ਉਹ ਆਪਣੇ ਮਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਘਨੌਰ ਤੋਂ ‘ਆਪ’ ਵਿਧਾਇਕ ਗੁਰਲਾਲ ਘਨੌਰ ਤੇ ਦੋਸ਼ ਲਾਇਆ ਕਿ ਕਬੱਡੀ ਖਿਡਾਰੀ ਅਤੇ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਬਾਵਜੂਦ ਉਸ ਨੇ ਕਿਸਾਨ ਮੋਰਚੇ ਨੂੰ ਢਹੁੱਣ ਲਈ ਖਨੌਰੀ ਸਰਹੱਦ ’ਤੇ ਟਰੈਕਟਰ ਅਤੇ ਆਪਣੇ ਆਦਮੀ ਭੇਜੇ ਜਿਨ੍ਹਾਂ ਨੇ ਪੁਲਿਸ ਨਾਲ ਮਿਲ ਕੇ ਤੰਬੂਆਂ ਨੂੰ ਤਬਾਹ ਕੀਤਾ ਅਤੇ ਕਿਸਾਨਾਂ ਦੀਆਂ ਟਰਾਲੀਆਂ ਚੁੱਕੀਆ। ਉਨ੍ਹਾਂ ਮੁੱਖ ਮੰਤਰੀ ਸ੍ਰੀ ਮਾਨ ਨੂੰ ਯਾਦ ਕਰਵਾਇਆ ਕਿ ਚੋਣਾਂ ਤੋਂ ਪਹਿਲਾ ਉਨ੍ਹਾਂ ਕਿਹਾ ਸੀ ਕਿ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਮੰਗਾਂ ਨੂੰ ਕੇਦਰ ਨਾਲ ਸਬੰਧਤ ਦਸਿਆ ਸੀ ਪ੍ਰੰਤੂ ਸ੍ਰੀ ਮਾਨ ਨੇ ਐਮਐਸਪੀ ਦੀ ਗਰੰਟੀ ਦੇਣ ਦੀ ਗਰੰਟੀ ਦਿਤੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਗਰੰਟੀ ਕਿਥੇ ਹੈ ਸਗੋਂ ਉਲਟਾ ਹੱਕ ਮੰਗਦੇ ਕਿਸਾਨਾਂ ਨੂੰ ਲਾਠੀਆ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਇਸ ਕਾਰਵਾਈ ਦੀ ਸਖਤ ਅਲੋਚਨਾ ਕੀਤੀ।

 

ਫੋਟੋ ਕੈਪਸ਼ਨ: ਸਰਬਜੀਤ ਸਿੰਘ ਝਿੰਜਰ

Leave a Comment

19:59