
ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਬੀੜ ਭਮਾਰਸੀ ਦੇ ਕਈ ਪ੍ਰੀਵਾਰ ਆਪ ਛੱਡ ਕੇ ਕਾਂਗਰਸ ‘ਚ ਸਾਮਲ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬੀੜ ਭਮਾਰਸੀ ਦੇ ਕਈ ਪ੍ਰੀਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਵਿਚ ਹੀਰਾ ਸਿੰਘ, ਵਿਕਟਰ ਸਿੰਘ, ਭੁਪਿੰਦਰ ਸਿੰਘ, ਭਗਵੰਤ ਸਿੰਘ, ਸੰਤਾ ਸਿੰਘ, ਜਵੰਦ ਸਿੰਘ, ਜਗਦੀਪ ਸਿੰਘ, ਦਲਜੀਤ ਸਿੰਘ, ਮਨਿੰਜਦਰ ਸਿੰਘ, ਕਰਨਜੋਤ ਸਿੰਘ, ਸਹਿਜ ਸਿੰਘ, ਦਲਵੀਰ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ ਅਤੇ ਜਗਦੀਪ ਸਿੰਘ ਆਦਿ ਸਾਮਲ ਹਨ। ਸ੍ਰੀ ਨਾਗਰਾ ਨੇ ਇਨ੍ਹਾਂ ਦਾ ਸਵਾਗਤ ਕਰਦਿਆ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਅਤੇ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਹੈ ਪ੍ਰੰਤੂ ਵਾਅਦੇ ਪੂਰੇ ਨਹੀ ਕੀਤੇ ਸਗੋਂ ਸੱਤਾ ਹਾਸਲ ਕਰਕੇ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕੋ ਇੱਕ ਲੋਕ ਹਿਤੈਸ਼ੀ ਪਾਰਟੀ ਕਾਂਗਰਸ ਹੈ ਜੋ ਸਾਰੇ ਵਰਗਾਂ ਦਾ ਖਿਆਲ ਰੱਖਦੀ ਹੈ। ਉਨ੍ਹਾਂ ਸਾਮਲ ਹੋਣ ਵਾਲਿਆਂ ਨੂੰ ਪਾਰਟੀ ‘ਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਬਲਾਕ ਕਾਂਗਰਸ ਸਰਹਿੰਦ ਦੇ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਮਾਰਕਫੈੱਡ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲਾ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਸ਼ਿੰਦਰਪਾਲ ਸਿੰਘ, ਯਾਦਵਿੰਦਰ ਸਿੰਘ, ਜਗਤਾਰ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਨੰਬਰਦਾਰ ਭਰਪੂਰ ਸਿੰਘ, ਜਗਵਿੰਦਰ ਸਿੰਘ ਬੈਂਸ ਅਤੇ ਗੁਰਜੰਟ ਸਿੰਘ ਜੱਲਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਕਾਂਗਰਸ ‘ਚ ਸ਼ਾਮਿਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ।