
ਮਨਪ੍ਰੀਤ ਸਿੰਘ ਧਾਰੋਕੀ ਦੇ ਟਰੱਕ ਯੂਨੀਅਨ ਦਾ ਪ੍ਰਧਾਨ ਬਨਣ ‘ਤੇ ਇਲਾਕੇ ‘ਚ ਖੁਸ਼ੀ ਦੀ ਲਹਿਰ
ਮਾਰਚ 24 (ਜਗਜੀਤ ਸਿੰਘ) ਟਰੱਕ ਯੂਨੀਅਨ ਨਾਭਾ ਦੀ ਚੋਣ ਵਿਚ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਦੇ ਸਹਿਯੋਗ ਸੱਦਕਾ ਮਨਪ੍ਰੀਤ ਸਿੰਘ ਧਾਂਰੋਕੀ ਨੂੰ ਪ੍ਰਧਾਨ ਚੁਣਿਆ ਹੈ ਜਿਸ ਨਾਲ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਹੈ। ਲੋਕਾਂ ਨੇ ਕਿਹਾ ਕਿ ਸਵਰਗੀ ਪ੍ਰਗਟ ਸਿੰਘ ਗਿੱਲ ਦੀ ਸਖਸੀਅਤ ਅਤੇ ਉਨ੍ਹਾਂ ਦੇ ਪ੍ਰੀਵਾਰ ਦੇ ਸਮਾਜ ਸੇਵਾ ਦੇ ਕਾਰਜਾਂ ਨੂੰ ਮੁੱਖ ਰਖਦੇ ਹੋਏ ਹਲਕਾ ਵਿਧਾਇਕ ਨੇ ਇਹ ਵੱਡਾ ਲੋਕ ਪੱਖੀ ਫ਼ੈਸਲਾ ਲਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਕੀ ਨੇ ਵਿਧਾਇਕ ਅਤੇ ਟਰੱਕ ਅਪਰੇਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਆਪਣੀ ਮਾਤਾ ਜਸਮੇਲ ਕੌਰ ਗਿੱਲ ਵਲੋਂ ਦਿਖਾਏ ਸੱਚ ਦੇ ਮਾਰਗ ਉਪਰ ਚਲ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਫੋਟੋ ਕੈਪਸ਼ਨ: ਟਰੱਕ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਕੀ।