ਚੈਅਰਮੈਨ ਗੁਰਵਿੰਦਰ ਸਿੰਘ ਢਿਲੋ ਨੂੰ ਲੁਧਿਆਣਾ ਵੈਸਟ ਲਈ ਆਪ ਨੇ ਲਗਾਇਆ ਪ੍ਰਭਾਰੀ

ਚੈਅਰਮੈਨ ਗੁਰਵਿੰਦਰ ਸਿੰਘ ਢਿਲੋ ਨੂੰ ਲੁਧਿਆਣਾ ਵੈਸਟ ਲਈ ਆਪ ਨੇ ਲਗਾਇਆ ਪ੍ਰਭਾਰੀ

ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)

ਆਮ ਆਦਮੀ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਨਵ-ਨਿਯੁਕਤ ਪ੍ਰਭਾਰੀ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਲੁਧਿਆਣਾ ਵੈਸਟ ਦੀ ਆ ਰਹੀ ਵਿਧਾਨ ਸਭਾ ਚੋਣ ਸੰਬੰਧੀ ਪ੍ਰਭਾਰੀ ਦਾ ਕਾਰਜਭਾਰ ਦਿੱਤਾ ਗਿਆ। ਸ੍ਰੀ ਢਿਲੋ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵੀ ਪਾਰਟੀ ਨੇ ਉਸ ਨੂੰ ਗੁਜਰਾਤ, ਮੱਧਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ ਅਤੇ ਦਿੱਲੀ ਵਿੱਚ ਪ੍ਰਭਾਰੀ ਦੀ ਜ਼ਿਮੇਵਾਰੀ ਸੋਂਪੀ ਸੀ ਜੋ ੳਸ ਨੇ ਬਾਖ਼ੂਬੀ ਇਮਾਨਦਾਰੀ ਅਤੇ ਮਹਿਨਤ ਨਾਲ ਨਿਭਾਈ ਜਿਸ ਤੋਂ ਖੁੁਸ਼ ਪਾਰਟੀ ਹਾਈਕਮਾਨ ਨੇ ਹੁਣ ਇਹ ਜੁਮੇਵਾਰੀ ਦਿਤੀ ਹੈ ਅਤੇ ਉਹ ਬਤੌਰ ਵਫ਼ਾਦਾਰ ਸਿਪਾਹੀ ਇਸ ਨੂੰ ਪੂਰੀ ਮਹਿਨਤ ਅਤੇ ਇਮਾਨਦਾਰੀ ਨਾਲ ਨਿਭਾਏਗਾ।

ਫੋਟੋ ਕੈਪਸ਼ਨ: ਗੁਰਵਿੰਦਰ ਸਿੰਘ ਢਿਲੋ

Leave a Comment

15:05