ਬਜ਼ਟ ਸੈਸ਼ਨ ‘ਚ ਪੁਰਾਣੀ ਪੈਨਸਨ ਬਹਾਲੀ ਦਾ ਜਿਕਰ ਨਾ ਹੋਣਾ ਮੁਲਾਜਮਾਂ ਨਾਲ ਵੱਡਾ ਧੋਖਾ-ਨਿਰਭੈ, ਬਲਜਿੰਦਰ
ਅਮਲੋਹ(ਅਜੇ ਕੁਮਾਰ)
ਪੰਜਾਬ ਦੇ ਬਜਟ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੋਈ ਜ਼ਿਕਰ ਨਾ ਕਰਨਾ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੈ। ਇਹ ਗੱਲ ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਮਾਲੋਵਾਲ ਅਤੇ ਸਕੱਤਰ ਜਰਨਲ ਬਲਜਿੰਦਰ ਸਿੰਘ ਬੇਰ ਕਲਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਬਜਟ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਕਿਸੇ ਕਿਸਮ ਦੀ ਵਿਵਸਥਾ ਦਾ ਜ਼ਿਕਰ ਨਹੀਂ ਕੀਤਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਪ ਸਰਕਾਰ ਜਲਦੀ ਹੀ ਪੁਰਾਣੀ ਪੈਨਸ਼ਨ ਬਹਾਲ ਕਰੇ ਨਹੀਂ ਤਾਂ ਪੰਜਾਬ ਵਿਚ ਵੀ ਇਨ੍ਹਾਂ ਦਾ ਦਿੱਲੀ ਵਾਲਾ ਹਾਲ ਹੋਵੇਗਾ।
ਫੋਟੋ ਕੈਪਸ਼ਨ: ਨਿਰਭੈ ਸਿੰਘ ਮਾਲੋਵਾਲ, ਬਲਜਿੰਦਰ ਸਿੰਘ ਬੇਰ ਕਲਾਂ।