ਮਿੱਤਲ ਪ੍ਰੀਵਾਰ ਵਲੋਂ 30 ਮਾਰਚ ਤੋਂ 6 ਅਪ੍ਰੈਲ ਤੱਕ ਸ਼ਹਿਰ ਦੀ ਸੁਖਸ਼ਾਤੀ ਲਈ ਸ੍ਰੀ ਮੱਦ ਭਗਵਤ ਸਪਤਾਹ ਕਰਵਾਇਆ
ਅਮਲੋਹ(ਅਜੇ ਕੁਮਾਰ)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਵਿਨੋਦ ਮਿੱਤਲ ਅਤੇ ਭੁਪਿੰਦਰ ਮਿੱਤਲ ਦੇ ਨਿਵਾਸ ਅਸਥਾਨ ਉਪਰ ਮਿੱਤਲ ਪ੍ਰੀਵਾਰਾਂ ਵਲੋਂ 30 ਮਾਰਚ ਤੋਂ 6 ਅਪ੍ਰੈਲ ਤੱਕ ਸ਼ਹਿਰ ਅਤੇ ਵਿਸ਼ਵ ਦੀ ਸੁਖਸ਼ਾਤੀ ਲਈ ਸ੍ਰੀ ਮੱਦ ਭਗਵੰਤ ਸਪਤਾਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਬੈਕੁੰਠ ਧਾਮ ਸ੍ਰੀ ਪਰਮ ਹੰਸ ਸੰਤ ਆਸ਼ਰਮ ਗੀਂਸੂ ਕੀ ਖੂਹੀ ਖੰਨਾ ਦੇ ਸਵਾਮੀ ਸ੍ਰੀ ਸਚਦਾ ਨੰਦ ਜੀ ਮਹਾਰਾਜ਼ ਦੇ ਚੇਲੇ ਸ੍ਰੀ ਸ੍ਰੀ ਗੁਰੂ ਦੇਵ ਕੁਰੂਕਸੇਤਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਭਗਵਾਨ ਕ੍ਰਿਸ਼ਨ ਦੀ ਜੀਵਨ ਲੀਲਾ ਦਾ ਵਰਨਣ ਕਰਦੇ ਹੋਏ ਬਚਪਨ ਤੋਂ ਉਨ੍ਹਾਂ ਦੇ ਜੀਵਨ ਦਾ ਗਿਆਨ ਦਿਤਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਬਹੁਤ ਹੀ ਰੁਝੇਵਿਆਂ ਭਰੀ ਜਿੰਦਗੀ ਦਾ ਸਿਕਾਰ ਹੋ ਰਿਹਾ ਹੈ ਪ੍ਰੰਤੂ ਇਸ ਸਪਤਾਹ ਦੌਰਾਨ ਕਥਾ ਸੁਣ ਕੇ ਉਸ ਦੇ ਮਨ ਨੂੰ ਅਨੋਖਾ ਅਨੰਦ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਥਾ ਕੇਵਲ ਇਕ ਧਰਮ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਹੈ। ਉਨ੍ਹਾਂ ਦਸਿਆ ਕਿ ਸ੍ਰੀ ਬੈਕੁਠ ਧਾਮ ਸ੍ਰੀ ਪਰਮਹੰਸ ਸੰਤ ਆਸਰਮ ਖੰਨਾ ਵਿਚ 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸ੍ਰੀ ਮਦ ਭਾਗਵਤ ਗੀਤਾ ਸਤਿਸੰਗ ਪ੍ਰਵਚਨ ਅਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਰੋਜ਼ਾਨਾ ਕਥਾ ਹੋਵੇਗੀ। ਉਨ੍ਹਾਂ ਇਸ ਸਮਾਗਮ ਵਿਚ ਵੀ ਸਾਮਲ ਹੋਣ ਦੀ ਅਪੀਲ ਕੀਤੀ। ਅਮਲੋਹ ਦੇ ਇਸ ਸਮਾਗਮ ਵਿਚ ਕੰਜਕ ਪੂਜਨ ਅਤੇ ਹੱਵਨ ਯੱਗ ਵੀ ਕਰਵਾਇਆ ਗਿਆ। ਸਮਾਗਮ ਵਿਚ ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਮਿੱਤਲ, ਰਾਜਪਾਲ ਗਰਗ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਮਾਜ ਸੇਵੀ ਅਸ਼ੋਕ ਮਿੱਤਲ, ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਭਾਜਪਾ ਯੁਵਾ ਮੋਰਚੇ ਦੇ ਕੌਮੀ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਸੀਨੀਅਰ ਆਗੂ ਐਡਵੋਕੇਟ ਮਯੰਕ ਸ਼ਰਮਾ, ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਅਨਿਲ ਗੋਇਲ, ਵਿਸਨੂੰ ਜਿੰਦਲ, ਸਾਬਕਾ ਮੀਤ ਪ੍ਰਧਾਨ ਰਮੇਸ਼ ਗੁਪਤਾ ਮੈਸ਼ੀ, ਕੌਂਸਲਰ ਜਸਵਿੰਦਰ ਸਿੰਘ ਬਿੰਦਰ ਸਿੰਘ, ਕੁਲਵਿੰਦਰ ਸਿੰਘ, ਰਕੇਸ਼ ਕੁਮਾਰ ਸ਼ਾਹੀ, ਸਾਬਕਾ ਕੌਂਸਲਰ ਰਾਜਾ ਰਾਮ, ਆਪ ਦੇ ਬਲਾਕ ਪ੍ਰਧਾਨ ਕੁਲਦੀਪ ਦੀਪਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਅਸਵਨੀ ਗਰਗ, ਐਡਵੋਕੇਟ ਯਾਦਵਿੰਦਰ ਸਿੰਘ, ਐਡਵੋਕੇਟ ਕੇਸ਼ਵ ਗਰਗ, ਰਿਟ. ਮਨੈਜਰ ਭੂਸ਼ਨ ਸ਼ਰਮਾ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਸੁਰਿੰਦਰ ਜਿੰਦਲ ਅਤੇ ਸਿੰਦਰ ਮੋਹਨ ਪੁਰੀ ਆਦਿ ਮੌਜੂਦ ਸਨ।
ਫ਼ੋਟੋ ਕੈਪਸਨ: ਸ੍ਰੀ ਸ੍ਰੀ ਗੁਰੂ ਜੀ ਮਹਾਰਾਜ ਅਮਲੋਹ ਵਿਚ ਵਿਨੋਦ ਮਿੱਤਲ ਅਤੇ ਪਤਵੰਤਿਆਂ ਨੂੰ ਅਸੀਰਵਾਦ ਦਿੰਦੇ ਹੋਏ।