
ਕੇਦਰ ਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਨਾਲ ਕਰ ਰਹੀ ਹੈ ਧੱਕਾ-ਰਣਦੀਪ
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਦੀ ਕੀਤੀ ਸਖਤ ਅਲੋਚਨਾ
ਅਮਲੋਹ(ਅਜੇ ਕੁਮਾਰ)
ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੇਦਰ ਦੀ ਭਾਜਪਾ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆ ਕਿਹਾ ਕਿ ਉਹ ਘੱਟ ਗਿਣਤੀਆਂ ਨਾਲ ਵੱਡਾ ਧੱਕਾ ਕਰ ਰਹੀ ਹੈ ਅਤੇ ਵੱਖ-ਵੱਖ ਕਾਨੂੰਨ ਲਿਆ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਆਪਣੇ ਵਿਆਹ ਦੀ ਸਾਲ ਗਿਰਾਹ ਮੌਕੇ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ‘ਕੇਕ’ ਕੱਟਣ ਉਪਰੰਤ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕੇਦਰ ਸਰਕਾਰ ਵਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਅਤੇ ਪਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 2 ਰੁਪਏ ਵਧਾਉਂਣ ਦੀ ਵੀ ਸਖਤ ਅਲੋਚਨਾ ਕਰਦਿਆ ਕਿਹਾ ਕਿ ਕੇਦਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਦਾ ਕਚੂੰਬਰ ਕੱਢ ਰਿਹਾ ਹੈ ਅਤੇ ਲਗਾਤਾਰ ਮਹਿੰਗਾਈ ਕਾਰਣ ਲੋਕਾਂ ਦਾ ਜੀਣਾ ਮੁਸਕਲ ਹੋ ਗਿਆ ਹੈ। ਉਨ੍ਹਾਂ ਕੇਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਨੂੰ ਲੋਕਾਂ ਦੀ ਦੁਸਮਣ ਕਰਾਰ ਦਿੰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਸਾਨਦਾਰ ਜਿਤ ਹਾਸਲ ਕਰਕੇ ਸਰਕਾਰ ਬਣਾਵੇਗੀ ਕਿਉਂਕਿ ਆਪ ਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਵਾਹਦੇ ਪੂਰੇ ਨਹੀਂ ਕੀਤੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸਾਬਕਾ ਕੌਂਸਲਰ ਹੈਪੀ ਸੂਦ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਸੰਜੀਵ ਧੀਰ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਾਬਕਾ ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ, ਰਕੇਸ਼ ਕੁਮਾਰ ਗੋਗੀ, ਕੌਂਸਲਰ ਕੁਲਵਿੰਦਰ ਸਿੰਘ, ਸੁੱਖਾ ਖੁੰਮਣਾ, ਦੀਪਕ ਗੋਇਲ, ਐਡਵੋਕੇਟ ਮੇਲਾ ਰਾਮ, ਪਵਨਦੀਪ ਸਿੰਘ, ਸੁਰਿੰਦਰ ਜਿੰਦਲ, ਐਡਵੋਕੇਟ ਚਰਨਜੀਤ ਸਿੰਘ, ਆਸੂ ਅਰੋੜ੍ਹਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਮਹਿਲਾ ਕਾਂਗਰਸ ਦੀ ਰਣਜੀਤ ਕੌਰ, ਸਸ਼ੀ ਸ਼ਰਮਾ, ਗੁਰਵੀਰ ਸਿੰਘ, ਵਿਪਨ ਕੁਮਾਰ ਗਰਗ, ਸਨੀ ਸਿੰਘ, ਗੁਰਸੇਵਕ ਸਿੰਘ, ਬਾਬੂ ਰਾਮ ਵਰਮਾ, ਐਡਵੋਕੇਟ ਨਵੀਨ ਵਰਮਾ, ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਰਿੰਕੀ ਬਨਸਾਂਲ, ਦਵਿੰਦਰ ਸਿੰਘ, ਰਿਟ. ਮੈਨੇਜਰ ਭੂਸ਼ਨ ਸ਼ਰਮਾ, ਸਿਵ ਸੈਨਾ ਦੇ ਸੂਬਾਈ ਆਗੂ ਸੁਰਿੰਦਰ ਗੁਪਤਾ ਭੋਲਾ, ਐਡਵੋਕੇਟ ਕੇਸ਼ਵ ਗਰਗ, ਦੀਪ ਸਿੰਘ, ਅਨਿਲ ਲੁਟਾਵਾ, ਇੰਦਰ ਮੋਹਨ ਸੂਦ, ਇੰਦੂ ਸੂਦ, ਪ੍ਰਭਜੋਤ ਸਿੰਘ ਬੈਣਾ, ਹਰਚੰਦ ਸਿੰਘ ਬਦੇਛਾ, ਸਾਬਕਾ ਸਰਪੰਚ ਬਲਜੀਤ ਸਿੰਘ ਮਰਾਰੜੂ, ਰਣਜੀਤ ਸਿੰਘ ਘੋਲਾ ਲੁਹਾਰ ਮਾਜਰਾ, ਹਰਪ੍ਰੀਤ ਸਿੰਘ ਗੁਰਧਨਪੁਰ, ਲਾਲ ਚੰਦ ਕਾਲਾ ਅਤੇ ਦਫਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ। ਇਸ ਮੌਕੇ ਪੰਡਤ ਰਵਿੰਦਰ ਕੁਮਾਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ ਅਤੇ ਪੂਜਾ ਦੀ ਰਸਮ ਅਦਾ ਕੀਤੀ।
ਫ਼ੋਟੋ ਕੈਪਸਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ‘ਕੇਕ’ ਕੱਟਣ ਦੀ ਰਸਮ ਅਦਾ ਕਰਦੇ ਹੋਏ।