ਬਲਾਕ ਸੰਮਤੀ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਨੇ ਰੰਘੇੜੀ ਕਲਾਂ ਜੋਨ ਦੀ ਕੀਤੀ ਮੀਟਿੰਗ
ਅਮਲੋਹ(ਅਜੇ ਕੁਮਾਰ)
ਆਉਂਣ ਵਾਲੀਆਂ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਸੰਮਤੀ ਜੋਨ ਰੰਘੇੜੀ ਕਲਾਂ ਵਿੱਚ ਆਉਂਦੇ ਪਿੰਡਾਂ ਦੀ ਮੀਟਿੰਗ ਪਿੰਡ ਝੰਬਾਲਾ ਵਿਖੇ ਕੀਤੀ ਗਈ ਜਿਸ ਵਿੱਚ ਪਿੰਡਾਂ ਦੇ ਮੋਹਤਬਰ ਵਿਅਕਤੀਆ ਨੇ ਸਿਰਕਤ ਕੀਤੀ ਅਤੇ ਪਾਰਟੀ ਉਮੀਦਵਾਰ ਦੀ ਕਾਮਯਾਬੀ ਲਈ ਸੁਝਾਅ ਦਿਤੇ ਗਏ। ਇਸ ਮੌਕੇ ਕਈ ਪਰਿਵਾਰਾਂ ਨੇ ਹੋਰ ਪਾਰਟੀਆਂ ਤੋ ਕਿਨਾਰਾ ਕਰਕੇ ਕਾਂਗਰਸ ਪਾਰਟੀ ਵਿਚ ਸਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਦਾ ਸਾਬਕਾ ਮੰਤਰੀ ਨੇ ਸਨਮਾਨ ਕਰਦੇ ਹੋਏ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਇਸ ਮੋਕੇ ਅਮਲੋਹ ਬਲਾਕ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ, ਅਮਨਦੀਪ ਸਿੰਘ, ਹਰਿੰਦਰ ਸਿੰਘ ਸਾਹੀ, ਗੁਰਮੀਤ ਸਿੰਘ ਟਿੱਬੀ, ਭੂਸਣ ਸ਼ਰਮਾ, ਜਗਦੀਸ਼ ਸਿੰਘ ਦੀਸ਼ਾ, ਹਰਦੀਪ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਤਗਰਾਲਾ, ਰਕੇਸ਼ ਕੁਮਾਰ ਗੋਗੀ, ਸੁਖਾ ਖੁੰਮਣਾ ਅਤੇ ਦਫਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ ।
ਫੋਟੋ ਕੈਪਸ਼ਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਕਾਂਗਰਸ ‘ਚ ਸਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ।