
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ਼ ‘ਚ 39ਵੀਂ ਕਨਵੋਕੇਸ਼ਨ ਅਤੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਮੰਡੀ ਗੋਬਿੰਦਗੜ੍ਹ ਵਿਖੇ ਕਾਲਜ ਪ੍ਰਿੰਸੀਪਲ ਮੋਨਿਕਾ ਸਹਿਗਲ ਦੀ ਅਗਵਾਈ ਹੇਠ 39ਵੀਂ ਕਨਵੋਕੇਸ਼ਨ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸੁਰੂਆਤ ਸਮਾਂ ਰੋਸਨ ਕਰਨ ਉਪਰੰਤ ਸ਼ਬਦ ਨਾਲ ਕੀਤੀ ਗਈ। ਕਨਵੋਕੇਸ਼ਨ ਦੌਰਾਨ 86 ਵਿਦਿਆਰਥੀਆਂ ਨੂੰ ਬੀ.ਏ ਦੀਆਂ ਡਿਗਰੀਆਂ ਦਿਤੀਆਂ ਗਈਆਂ। ਇਨਾਮ ਵੰਡ ਸਮਾਰੋਹ ਵਿੱਚ ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਵਿੱਚ ਕਾਲਜ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਮੋਨਿਕਾ ਸਹਿਗਲ ਨੇ ਵਧਾਈ ਦਿੰਦਿਆ ਆਖਿਆ ਕਿ ਵਿਦਿਆਰਥੀ ਨੂੰੰ ਆਪਣੀ ਜਿੰਦਗੀ ਦਾ ਟੀਚਾ ਤਹਿ ਕਰਨਾ ਚਾਹੀਦਾ ਹੈ ਅਤੇ ਆਸ਼ਾਵਾਦੀ ਸੋਚ, ਮਿਹਨਤ ਅਤੇ ਲਗਨ ਨਾਲ ਉਸ ਟੀਚੇ ਦੀ ਪ੍ਰਾਪਤੀ ਲਈ ਤਿਆਰੀ ਕਰਨੀ ਚਾਹੀਦੀ ਹੈ। ਸਾਬਕਾ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਸੱਭਿਆਚਾਰਕ ਗਤੀਵਿਧੀਆਂ ਦੇ ਕੋ-ਆਰਡੀਨੇਟਰ ਪ੍ਰੋ. ਕਮਾਲ ਖੱਟੜਾ ਅਤੇ ਪ੍ਰੋ. ਸਿਮਰਨਦੀਪ ਕੌਰ ਨੇ ਬਾਖੂਬੀ ਨਿਭਾਇਆ। ਕਾਲਜ ਦੀ ਵਾਇਸ ਪ੍ਰਿੰਸੀਪਲ ਡਾ. ਪੂਨਮ ਰਾਣੀ ਨੇ ਧੰਨਵਾਦ ਕੀਤਾ।
ਫ਼ੋਟੋ ਕੈਪਸਨ: ਮੁੱਖ-ਮਹਿਮਾਨ ਅਤੇ ਸਟਾਫ਼ ਮੈਬਰ ਡਿਗਰੀਆਂ ਤਕਸੀਮ ਕਰਦੇ ਹੋਏ।
ਫ਼ੋਟੋ ਕੈਪਸਨ: ਪ੍ਰਿੰਸੀਪਲ ਮੋਨਿਕਾ ਸਹਿਗਲ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਅਗਾਜ਼ ਕਰਦੇ ਹੋਏ।