G-2P164PXPE3

ਸਿਵ ਸੈਨਾ ਦੇ ਆਗੂ ਐਡਵੋਕੇਟ ਹਨੀ ਭਾਰਦਵਾਜ਼ ਨੇ ਲੁਧਿਆਣਾ ‘ਚ ਸਾਹਿਲ ਗੋਇਲ ਦੇ ਪਿਤਾ ਦਾ ਪੁਛਿਆ ਹਾਲ

ਸਿਵ ਸੈਨਾ ਦੇ ਆਗੂ ਐਡਵੋਕੇਟ ਹਨੀ ਭਾਰਦਵਾਜ਼ ਨੇ ਲੁਧਿਆਣਾ ‘ਚ ਸਾਹਿਲ ਗੋਇਲ ਦੇ ਪਿਤਾ ਦਾ ਪੁਛਿਆ ਹਾਲ

ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)

ਭਾਜਪਾ ਦੇ ਸੀਨੀਅਰ ਆਗੂ ਅਤੇ ਬਜਰੰਗ ਦਲ ਦੇ ਰਾਸਟਰੀ ਮੰਤਰੀ ਸਾਹਿਲ ਗੋਇਲ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਹਨ। ਉਨ੍ਹਾਂ ਦਾ ਹਾਲ-ਚਾਲ ਪੁਛਣ ਲਈ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਯੁਵਾ ਪ੍ਰਧਾਨ ਐਡਵੋਕੇਟ ਹਨੀ ਭਾਰਦਵਾਜ ਵਿਸੇਸ਼ ਤੌਰ ‘ਤੇ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਦੀ ਜਲਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਅਰਦਾਸ ਕੀਤੀ। ਉਨ੍ਹਾਂ ਗੋਇਲ ਪ੍ਰੀਵਾਰ ਵਲੋਂ ਕੀਤੀ ਜਾ ਰਹੀ ਸੇਵਾ ਦੀ ਵੀ ਸਲਾਘਾ ਕੀਤੀ। ਇਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਵੱਖ-ਵੱਖ ਆਗੂ ਸ੍ਰੀ ਗੋਇਲ ਦੇ ਪਿਤਾ ਦਾ ਹਾਲ-ਚਾਲ ਪੁਛਣ ਲਈ ਪਹੁੰਚ ਚੁਕੇ ਹਨ।

ਫੋਟੋ ਕੈਪਸ਼ਨ: ਭਾਜਪਾ ਆਗੂ ਸਾਹਿਲ ਗੋਇਲ ਦੇ ਪਿਤਾ ਦਾ ਹਾਲ-ਚਾਲ ਪੁਛਦੇ ਹੋਏ ਸਿਵ ਸੈਨਾ ਆਗੂ ਐਡਵੋਕੇਟ ਹਨੀ ਭਾਰਦਵਾਜ਼।

Leave a Comment