
ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ ‘ਇਬਾਦਤ ਤੋਂ ਸ਼ਹਾਦਤ ਤੱਕ’ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਵੱਲੋਂ ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ ‘ਇਬਾਦਤ ਤੋਂ ਸ਼ਹਾਦਤ ਤੱਕ’ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਸਮਾਗਮ ਦੌਰਾਨ ਰਲੀਜ਼ ਕੀਤੀ ਗਈ ਜਿਸ ਵਿਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਮੁੱਖ-ਮਹਿਮਾਨ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਕਰਮ ਸਿੰਘ ਜ਼ਖ਼ਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ਮੁੱਖ ਵਕਤਾ ਦੀ ਭੂਮਿਕਾ ਬਾਖੂਬੀ ਨਿਭਾਈ ਤੇ ਭਾਸ਼ਾ ਵਿਭਾਗ ਵੱਲੋਂ ਖੋਜ ਅਫ਼ਸਰ ਸਨਦੀਪ ਸਿੰਘ ਵਿਸ਼ੇਸ਼ ਸਹਿਯੋਗੀ ਰਹੇ। ਇਸ ਮੌਕੇ ਬਠਿੰਡਾ ਤੋਂ ਮੀਤ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਜਖਵਾਲੀ ਵੀ ਸਾਮਲ ਹੋਏ। ਮੰਚ ਸੰਚਾਲਨ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਅਤੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਕੀਤਾ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਵਿੱਚ ਬਠਿੰਡਾ, ਸੰਗਰੂਰ, ਨਾਭਾ, ਪਟਿਆਲਾ, ਖੰਨਾ, ਭੈਣੀ ਸਾਹਿਬ, ਮੋਰਿੰਡਾ ਅਤੇ ਰੋਪੜ ਦੀਆਂ ਸਾਹਿਤ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਸਮਾਗਮ ਦੀ ਰਸਮੀ ਸ਼ੁਰੂਆਤ ਮਨਜੀਤ ਸਿੰਘ ਘੁੰਮਣ ਅਤੇ ਗੁਰਪ੍ਰੀਤ ਸਿੰਘ ਬਰਗਾੜੀ ਦੇ ਤਰੰਨੁਮ ਵਿੱਚ ਗੀਤਾਂ ਨਾਲ ਕੀਤੀ। ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ਪੁਸਤਕ ਬਾਰੇ ਪਰਚਾ ਪੜਿਆ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਬਲਤੇਜ ਬਠਿੰਡਾ ਇੱਕ ਵਧੀਆ ਲੇਖਕ ਹੀ ਨਹੀਂ ਚੰਗਾ ਸਰੋਤਾ ਤੇ ਸੂਝਵਾਨ ਪਾਠਕ ਵੀ ਹੈ। ਉਨ੍ਹਾਂ ਕਵਿਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਨੇ ਨਿੱਜ ਨੂੰ ਨਹੀਂ ਪਰ ਨੂੰ ਮਹਿਸੂਸ ਕਰਕੇ ਰਚਨਾ ਕੀਤੀ ਹੈ ਜਦੋਂਕਿ ਆਮ ਲੇਖਕ ਦੀ ਪਹਿਲੀ ਪੁਸਤਕ ਨਿੱਜ ਵਿੱਚੋਂ ਨਿੱਕਲਦੀ ਹੈ। ਇਸ ਮੌਕੇ ਸੁਰਿੰਦਰਪ੍ਰੀਤ ਘਣੀਆਂਠ ਕਰਮ ਸਿੰਘ ਜ਼ਖ਼ਮੀ, ਖੋਜ ਅਫ਼ਸਰ ਸਨਦੀਪ ਸਿੰਘ ਅਤੇ ਬੱਗਾ ਸਿੰਘ ਬਠਿੰਡਾ ਆਦਿ ਨੇ ਵਿਚਾਰ ਪੇਸ ਕੀਤੇ। ਸ੍ਰੀ ਬਲਤੇਜ ਸਿੰਘ ਬਠਿੰਡਾ ਨੇ ਕਿਹਾ ਕਿ ਇਹ ਪੁਸਤਕ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਸਹਿਯੋਗ ਸੱਦਕਾ ਪੂਰੀ ਹੋਈ ਹੈ। ਉਸ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਕਈ ਕਵਿਤਾਵਾਂ ਲਿਖੀਆਂ। ਇਸ ਮੌਕੇ ਜਸ਼ਨ ਮੱਟੂ, ਗੁਰਪ੍ਰੀਤ ਬਰਗਾੜੀ, ਗੁਰਜੀਤ ਸਿੰਘ ਗਰਚਾ, ਰਵਿੰਦਰ ਰਵੀ, ਸਚਿਨ ਕੁਮਾਰ, ਮਨਦੀਪ ਕੁਮਾਰ, ਮਨਦੀਪ ਲੋਟੇ ਅਤੇ ਕਬੀਰ ਸਿੰਘ ਆਦਿ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਆਏ ਕਵੀਆਂ ਸੁਖਵੰਤ ਸਿੰਘ ਭੱਟੀ, ਹਰਜਿੰਦਰ ਸਿੰਘ ਗੋਪਾਲੋਂ, ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਅਮਰਬੀਰ ਸਿੰਘ ਚੀਮਾ, ਪ੍ਰੋ. ਸਾਧੂ ਸਿੰਘ ਪਨਾਗ, ਗੁਰਨਾਮ ਸਿੰਘ ਬਿਜਲੀ, ਲਛਮਣ ਸਿੰਘ ਤਰੌੜਾ, ਮੀਤ ਬਠਿੰਡਾ, ਪਵਨ ਕੁਮਾਰ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ, ਹਰਬੰਸ ਸਿੰਘ ਸ਼ਾਨ ਅਤੇ ਮਨਦੀਪ ਸਿੰਘ ਮਾਣਕੀ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਮੌਕੇ ਚਿੱਤਰਕਾਰ ਗੁਰਪ੍ਰੀਤ ਸਿੰਘ ਧਰਮ ਗੜ੍ਹ ਅਤੇ ਨਵਰੂਪ ਕੌਰ ਗੌਰਖੀ ਨੇ ਵੀ ਸਿਰਕਤ ਕੀਤੀ। ਸਭਾ ਵੱਲੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ, ਕਰਮ ਸਿੰਘ ਜ਼ਖ਼ਮੀ, ਪ੍ਰਿੰਸੀਪਲ ਜਲੌਰ ਸਿੰਘ ਖੀਵਾ ਅਤੇ ਭਾਸ਼ਾ ਅਫ਼ਸਰ ਸਨਦੀਪ ਸਿੰਘ ਦਾ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਮਾਣ ਕੀਤਾ। ਪੁਸਤਕ ਦੀ ਸਿਰਜਣਾ ਲਈ ਬਲਤੇਜ ਸਿੰਘ ਬਠਿੰਡਾ ਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਬਠਿੰਡਾ ਨੂੰ ਫੁਲਕਾਰੀ ਭੇਟ ਕੀਤੀ ਗਈ। ਸਮਾਗਮ ਵਿਚ ਲੇਖਕ ਦੇ ਪੁੱਤਰ-ਪੁੱਤਰੀ ਜਪਕੀਰਤ, ਨਵਰੋਜ਼, ਪਿਤਾ ਮੁਖਤਿਆਰ ਸਿੰਘ, ਸਹੁਰਾ ਅਜਾਇਬ ਸਿੰਘ ਅਤੇ ਹੋਰ ਪ੍ਰੀਵਾਰਕ ਮੈਬਰ ਹਾਜ਼ਰ ਸਨ।
ਫ਼ੋਟੋ ਕੈਪਸਨ: ਸਭਾ ਦੇ ਅਹੁੱਦੇਦਾਰ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ।