ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ-ਨਾਲ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਬਚਾਉਣ ਦੀ ਲੋੜ:ਐੱਸ.ਡੀ.ਐਮ.ਚੇਤਨ ਬੰਗੜ
ਪਿੰਡ ਪਹੇੜੀ ਵਿਖੇ ਬੱਚਿਆਂ ਨੇ ਨੁੱਕੜ ਨਾਟਕ ਜ਼ਰੀਏ ਨਸ਼ਿਆਂ ਦੇ ਖਾਤਮੇ ਦਾ ਦਿੱਤਾ ਸੁਨੇਹਾ
ਅਮਲੋਹ(ਅਜੇ ਕੁਮਾਰ)
ਪਿੰਡ ਪਹੇੜੀ ਵਿੱਚ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਆਂਗਨਵਾੜੀ ਵਰਕਰਜ਼ ਹਰਪਿੰਦਰ ਕੌਰ ਅਤੇ ਸਤਿਆ ਦੇਵੀ ਵੱਲੋਂ ਬਾਲ ਵਿਕਾਸ ‘ਤੇ ਪ੍ਰੋਜੈਕਟ ਅਫ਼ਸਰ ਹਰਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਦੇ ਬੱਚਿਆਂ ਤੋਂ ਨੁੱਕੜ ਨਾਟਕ ਤਿਆਰ ਕਰਵਾ ਕੇ ਪੇਸ਼ ਕੀਤਾ ਗਿਆ, ਜਿਸ ਦਾ ਬੱਚਿਆਂ ਵੱਲੋਂ ਸ਼ਾਨਦਾਰ ਮੰਚਨ ਕੀਤਾ ਗਿਆ। ਸਮਾਜਕ ਅਤੇ ਸੱਭਿਆਚਾਰਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਬੱਚਿਆਂ ਨੇ ਅਦਾਕਾਰੀ ਰਾਹੀਂ ਨਸ਼ਿਆਂ ਦੀ ਮਾਰ ਅਤੇ ਇਨ੍ਹਾਂ ਦੇ ਭਿਆਨਕ ਅੰਜਾਮਾਂ ਨੂੰ ਪੇਸ ਕੀਤਾ। ਐੱਸਡੀਐਮ ਅਮਲੋਹ ਚੇਤਨ ਬੰਗੜ ਨੇ ਦੱਸਿਆ ਕਿ ਨਾਟਕ ਰਾਹੀਂ ਇਹ ਦਿਖਾਇਆ ਗਿਆ ਕਿ ਨਸ਼ਾ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਨਹੀਂ ਸਗੋਂ ਪੂਰੇ ਪ੍ਰੀਵਾਰ ਨੂੰ ਤਬਾਹ ਕਰ ਦਿੰਦਾ ਹੈ। ਨਾਟਕ ਵਿੱਚ ਭਾਵਨਾਵਾਂ, ਦਰਦ, ਪਛਤਾਵਾ ਅਤੇ ਆਖ਼ਰਕਾਰ ਬਚਾਅ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਦਿਤਾ ਗਿਆ। ਸ਼੍ਰੀ ਬੰਗੜ ਨੇ ਕਿਹਾ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਸਿਰਫ ਨਸ਼ਿਆਂ ਤੋਂ ਹੀ ਨਹੀਂ ਸਗੋਂ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਬਚਾਉਣ ਦੀ ਲੋੜ ਹੈ। ਇਹ ਨਾਟਕ ਸਾਡੇ ਸਮਾਜ ਲਈ ਇੱਕ ਸ਼ੀਸ਼ਾ ਹੈ। ਬੁਲਾਰਿਆਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ: ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਹੋਏ ਵਿਦਿਆਰਥੀ