
ਪਹਿਲਗਾਮ ‘ਚ ਸੈਲਾਨੀਆਂ ਦੇ ਹੋਏ ਕਤਲੇਆਮ ਦੇ ਰੋਸ ਵਜੋਂ ਸ਼ਹਿਰ ‘ਚ ਕੀਤਾ ਰੋਸ ਪ੍ਰਦਰਸ਼ਨ
ਅਮਲੋਹ(ਅਜੇ ਕੁਮਾਰ)
ਭਾਰਤੀ ਜਨਤਾ ਪਾਰਟੀ ਦੇ ਸੂਬਾਈ ਕਾਰਜਕਾਰੀ ਸਕੱਤਰ ਅਤੇ ਪ੍ਰਭਾਰੀ ਲੋਕ ਸਭਾਂ ਹਲਕਾ ਫਤਹਿਗੜ ਸਾਹਿਬ ਪ੍ਰਦੀਪ ਗਰਗ ਦੀ ਅਗਵਾਈ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਿੰਦੂ ਭਾਈਚਾਰੇ ਨਾਲ ਸਬੰਧਤ ਸੈਲਾਨੀਆਂ ਦੇ ਕਤਲੇਆਮ ਦੇ ਰੋਸ ਵਜੋਂ ਅਮਲੋਹ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਦੀ ਰਾਮ ਮੰਦਰ ਅਮਲੋਹ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਸ ਉਪਰੰਤ ਸ਼ਹਿਰ ਦੇ ਮੁੱਖ ਬਜਾਰਾਂ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਸ ਦੌਰਾਨ ਪਾਕਿਸਤਾਨ ਅਤੇ ਇਸਲਾਮਿਕ ਅੱਤਵਾਦ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰਾਸ਼ਟਰੀ ਸਵੱਮ ਸੇਵਕ ਸੰਘ ਦੇ ਸੰਚਾਲਕ ਰਾਜਪਾਲ ਗਰਗ, ਨਰਿੰਦਰ ਬੇਦੀ, ਐਡਵੋਕੇਟ ਮੰਯਿਕ ਸ਼ਰਮਾ, ਐਡਵੋਕੇਟ ਸਾਬਰੀ ਬੂਟਾ ਸਾਬਰੀ, ਗਊ ਸੇਵਾ ਸੰਮਿਤੀ ਦੇ ਪ੍ਰਧਾਨ ਭਸ਼ਨ ਸੂਦ, ਸ੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਅਬਰੋਲ, ਖ਼ਜਾਨਚੀ ਸਿਵ ਕੁਮਾਰ ਗੋਇਲ, ਮਾਸਟਰ ਸੁਭਾਸ਼ ਚੰਦ, ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਅਨਿਲ ਕੁਮਾਰ, ਬਲਵੀਰ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਧੱਮੀ, ਐਡਵੋਕੇਟ ਸੁਭਾਸ ਲੁਟਾਵਾ, ਸਿੰਦਰ ਮੋਹਨ ਪੁਰੀ, ਸੁਰਿੰਦਰ ਜਿੰਦਲ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਪ੍ਰਦੀਪ ਮਹਿਨ, ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਅਨਿਲ ਗੋਇਲ, ਮਦਨ ਮੋਹਨ ਅਬਰੋਲ, ਕੁਲਦੀਪ ਡੰਗ, ਸ੍ਰੀ ਖਾਟੂ ਸ਼ਾਮ ਕਮੇਟੀ ਦੇ ਦਿਨੇਸ਼ ਗੋਇਲ, ਸਾਂਈ ਮੰਦਰ ਕਮੇਟੀ ਦੇ ਬੱਬੂ ਰਾਣਾ, ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿੱਕੀ ਅਬਰੋਲ, ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਕਾਲਾ, ਡਾ. ਜਸਵੰਤ ਸਿੰਘ ਅਲਾਦਾਦਪੁਰਾ, ਰਿਟ. ਮੈਨੇਜਰ ਭੂਸਨ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੁਸ਼ਨ ਗਰਗ, ਪੰਡਿਤ ਦੀਪਕ ਕੁਮਾਰ ਸਰਮਾ, ਸ੍ਰੀ ਪਰਸ਼ੂ ਰਾਮ ਕਮੇਟੀ ਦੇ ਪੰਡਿਤ ਸੁਨਿਲ ਕੁਮਾਰ, ਪੰਡਿਤ ਰਾਜੇਸ਼ ਕੁਮਾਰ ਸ਼ਰਮਾ, ਸੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਮਹਿੰਦਰ ਲੁਟਾਵਾ ਅਤੇ ਬੂਟੇ ਸ਼ਾਹ ਸਾਂਬਰੀ ਆਦਿ ਨੇ ਸਿਰਕਤ ਕੀਤੀ ਅਤੇ ਇਸ ਘੱਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂਦੱਤ ਸ਼ਰਮਾ ਨੇ ਘੱਟਨਾ ਦੀ ਸਖਤ ਅਲੋਚਨਾ ਕਰਦਿਆ ਸਰਕਾਰ ਨੂੰ ਕੂਟਨਿਤੀ ਦੀ ਥਾਂ ਪਾਕਿਸਤਾਨ ਨਾਲ ਸਖਤੀ ਵਰਤਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹੁਣ ਹਿੰਦੂ ਸਿੱਖ ਅਤੇ ਦੇਸ਼ ਪ੍ਰੇਮੀਆਂ ਨੂੰ ਇਕਠੇ ਹੋ ਕੇ ਦੇਸ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਹੋਵੇਗਾ ਅਤੇ ਕੇਦਰ ਸਰਕਾਰ ਨੂੰ ਸਖਤ ਫ਼ੈਸਲੇ ਲੈਣ ਦੀ ਲੋੜ ਹੈ। ਸਾਰੇ ਬੁਲਾਰਿਆਂ ਨੇ ਇਸ ਘੱਟਨਾ ਦੀ ਸਖਤ ਅਲੋਚਨਾ ਕਰਦਿਆ ਕੇਦਰ ਸਰਕਾਰ ਨੂੰ ਸਖਤੀ ਨਾਲ ਅੱਤਵਾਦ ਨੂੰ ਖਤਮ ਕਰਨ ਲਈ ਕਦਮ ਚੁਕਣ ਦਾ ਸੱਦਾ ਦਿਤਾ।
ਫ਼ੋਟੋ ਕੈਪਸਨ: ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਫ਼ੋਟੋ ਕੈਪਸਨ: ਰੋਸ ਮਾਰਚ ਵਿਚ ਸ਼ਾਮਲ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਕਾਰਕੁੰਨ।