
ਤਰਕਸੀਲ ਸੁਸਾਇਟੀ ਦਾ ਚੰਡੀਗੜ੍ਹ ਜੋਨ ਦਾ ਡੈਲੀਗੇਟ ਅਜਲਾਸ ਹੋਇਆ
ਅਜੀਤ ਪ੍ਰਦੇਸੀ ਬਣੇ ਚੰਡੀਗੜ੍ਹ ਜੋਨ ਦੇ ਜਥੇਬੰਦਕ ਮੁੱਖੀ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਕਿਤਾਬ ਜਿੰਦਗੀ ਦੇ ਸਫ਼ਰ ਨੂੰ ਹਨੇਰ ਤੋ ਉਜਾਲੇ ਵਲ ਲੈ ਕੇ ਜਾਂਦੀ ਹੈ। ਇਕ ਵਿਅਕਤੀ ਦੀ ਸਖਸ਼ੀਅਤ ਨੂੰ ਬਣਾਉਣ ਵਿੱਚ ਅਗਾਂਹ ਵਧੂ ਸਾਹਿਤ ਦਾ ਅਹਿਮ ਰੋਲ ਹੈ। ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ‘ਤੇ ਕੌਮਾਂਤਰੀ ਤਾਲਮੇਲ ਵਿਭਾਗ ਦੇ ਮੁੱਖੀ ਜਸਵੰਤ ਮੁਹਾਲੀ ਨੇ ਚੰਡੀਗੜ੍ਹ ਜੋਨ ਦੇ ਚੋਣ ਡੈਲੀਗੇਟ ਇਜਲਾਸ ਨੂੰ ਇਥੇ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਦੱਸਿਆ ਕਿ 40 ਸਾਲ ਪਹਿਲਾਂ ਇਕ ਕਿਤਾਬ ‘ਦੇਵ ਪੁਰਸ਼ ਹਾਰ ਗਏ’ ਨੇ ਪੰਜਾਬ ਵਿਚ ਇਕ ਵਿਗਿਆਨਕ ਵਿਚਾਰ ਧਾਰਾ ਨੂੰ ਅਪਨਾਈ ਹੋਈ ਜਥੇਬੰਦੀ ਖੜੀ ਕਰ ਦਿਤੀ ਜਿਸ ਦੇ ਅੱਜ ਹਜਾਰਾਂ ਮੈਂਬਰ ਕਾਰਜਸ਼ੀਲ ਹਨ। ਇਜਲਾਸ ਦੇ ਪਹਿਲੇ ਸ਼ੈਸ਼ਨ ਵਿੱਚ ਜੋਨ ਜਥੇਬੰਦਕ ਮੁੱਖੀ ਪਿੰ: ਖਰੜ ਗੁਰਮੀਤ ਨੇ ਮਾਸਟਰ ਹਰਜੀਤ ਸਿੰਘ ਦੇ ਸਵਾਗਤੀ ਸ਼ਬਦ ਅਤੇ ਜੋਗਾ ਸਿੰਘ ਦੇ ਇਨਕਲਾਬੀ ਗੀਤ ਤੋ ਬਾਅਦ ਡੈਲੀਗੇਟ ਇਜਲਾਸ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ। ਪਹਿਲੇ ਸ਼ੈਸ਼ਨ ਵਿੱਚ ਜੋਨ ਚੰਡੀਗੜ੍ਹ ਦੀ ਇਕਾਈ ਰੋਪੜ ਤੋ ਅਸ਼ੋਕ ਕੁਮਾਰ, ਮੋਹਾਲੀ ਤੋ ਸੁਰਜੀਤ ਮੁਹਾਲੀ, ਖਰੜ ਤੋ ਭੁਪਿੰਦਰ ਮਦਨਹੇੜੀ, ਚੰਡੀਗੜ੍ਹ ਤੋ ਅਵਤਾਰ ਕਜਹੇੜੀ, ਬਸੀ ਪਠਾਣਾ ਤੋ ਮੈਨੇਜਰ ਹਰਨੇਕ ਸਿੰਘ, ਸਰਹਿੰਦ ਤੋ ਮਨਦੀਪ ਸਿੰਘ, ਮੰਡੀ ਗੋਬਿੰਦਗੜ੍ਹ ਤੋ ਸਮਸ਼ੇਰ ਮਲਿਕ ਅਤੇ ਨੰਗਲ ਤੋ ਹਰਨੇਕ ਸਿੰਘ ਨੇ ਦੋ ਸਾਲਾ ਵਿੱਚ ਕੀਤੇ ਕੰਮਾ ਦੀ ਰਿਪੋਰਟ ਪੇਸ਼ ਕੀਤੀ। ਦੂਜੇ ਸ਼ੈਸ਼ਨ ਵਿੱਚ ਜੋਨ ਚੰਡੀਗੜ੍ਹ ਦੇ ਜਥੇਬੰਦਕ ਮੁੱਖੀ ਪਿੰ: ਖਰੜ ਗੁਰਮੀਤ, ਵਿਤ ਵਿਭਾਗ ਦੇ ਮੁੱਖੀ ਸੈਲਿੰਦਰ ਸੁਹਾਲੀ ਅਤੇ ਸਭਿਆਚਾਰ ਵਿਭਾਗ ਦੇ ਮੁੱਖੀ ਜੋਗਾ ਸਿੰਘ ਨੇ ਆਪਣੇ-ਆਪਣੇ ਵਿਭਾਗ ਦੇ ਉਦੇਸ਼ ਅਤੇ ਚੁਣੌਤੀਆਂ ਬਾਰੇ ਦਸਿਆ। ਅੰਤ ਵਿੱਚ ਡੈਲੀਗੇਟ ਕੌਰ ਸਿੰਘ, ਕਰਨੈਲ ਸਿੰਘ, ਹਰਨੇਕ ਚਕ ਕਰਮਾ, ਹਰਜੀਤ ਤਰਖਾਣ ਮਾਜਰਾ ਅਤੇ ਐਡਵੋਕੇਟ ਕਮਲਜੀਤ ਸਿੰਘ ਨੇ ਬਹਿਸ ਵਿਚ ਸ਼ਾਮਲ ਹੁੰਦੇ ਹੋਏ ਸਵਾਲ ਜਵਾਬ ਕੀਤੇ। ਤੀਜੇ ਅਤੇ ਆਖ਼ਰੀ ਸ਼ੈਸ਼ਨ ਵਿੱਚ ਸਾਲ 2025-27 ਲਈ ਜੋਨ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗ ਦੇ ਮੁਖੀਆ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਜਥੇਬੰਦਕ ਵਿਭਾਗ ਲਈ ਅਜੀਤ ਪ੍ਰਦੇਸੀ, ਵਿਤ ਵਿਭਾਗ ਸੈਲਿੰਦਰ ਸੁਹਾਲੀ, ਮੀਡੀਆ ਵਿਭਾਗ ਪਿੰ: ਖਰੜ ਗੁਰਮੀਤ, ਸਭਿਆਚਾਰ ਵਿਭਾਗ ਜੋਗਾ ਸਿੰਘ, ਮਾਨਸਿਕ ਸਿਹਤ ਚੇਤਨਾ ਵਿਭਾਗ ਲਈ ਸੰਦੀਪ ਬਸੀ ਪਠਾਣਾ ਨੂੰ ਚੁਣਿਆ ਗਿਆ। ਅੰਤ ਵਿੱਚ ਸੈਲਿੰਦਰ ਸੋਹਾਲੀ ਨੂੰ ਵਧੀਆ ਕੰਮ ਬਦਲੇ ਸਨਮਾਨਿਤ ਕੀਤਾ ਗਿਆ। ਅਜੀਤ ਪ੍ਰਦੇਸੀ ਨਵੇ ਜੋਨ ਜਥੇਬੰਦਕ ਮੁੱਖੀ ਨੇ ਆਏ ਡੈਲੀਗੇਟਹ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ: ਜਥੇਬੰਦੀ ਦੇ ਆਗੂ ਚੋਣ ਉਪਰੰਤ ਜਾਣਕਾਰੀ ਦਿੰਦੇ ਹੋਏ