
ਗਊ ਸੇਵਾ ਸਮਿੰਤੀ ਨੇ ਮੱਸਿਆ ਮੌਕੇ ਗਊਸ਼ਾਲਾ ਅਮਲੋਹ ‘ਚ ਕਰਵਾਈ ਗਊ ਪੂਜਾ
ਅਮਲੋਹ(ਅਜੇ ਕੁਮਾਰ)
ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਦੇ ਮੌਕੇ ‘ਤੇ ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਗਊ ਪੂਜਾ ਕਰਵਾਈ ਗਈ। ਮੰਦਰ ਦੇ ਪੁਜਾਰੀ ਰਵਿੰਦਰ ਰਵੀ ਸ਼ਰਮਾ ਨੇ ਸੁੰਦਰ ਝੱਟਾ ਅਤੇ ਉਸਦੀ ਪਤਨੀ ਊਸ਼ਾ ਝੱਟਾ ਤੋਂ ਪੂਜਾ ਦੀ ਰਸਮ ਕਰਵਾਈ। ਇਸ ਮੌਕੇ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਮਿਤੀ ਦੇ ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਪ੍ਰਸ਼ਾਤ ਰਾਏ, ਸੁਸ਼ੀਲ ਗਰਗ ਸੀਲੂ, ਸਿਵ ਕੁਮਾਰ ਗੋਇਲ, ਡਾ. ਮਨਜੀਤ ਸਿੰਘ ਮਨੀ, ਐਡਵੋਕੇਟ ਮੋਹਿਤ ਪੂਰੀ, ਸੋਹਨ ਸਿੰਘ ਸੌਂਟੀ ਅਤੇ ਮੈਨੇਜਰ ਪੱਪੀ ਤੱਗੜ੍ਹ ਆਦਿ ਮੌਜੂਦ ਸਨ। ਬਾਅਦ ਵਿਚ ਬਰੈਡ ਪਕੌੜੇ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ। ਸ੍ਰੀ ਸੂਦ ਨੇ ਦਸਿਆ ਕਿ ਸਮਿਤੀ ਵਲੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਗਊ ਪੂਜਾ ਕਰਵਾਈ ਜਾਦੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਗਊ ਪੂਜਾ ਕਰਵਾਉਂਦੇ ਹੋਏ ਸਮਿਤੀ ਦੇ ਅਹੁੱਦੇਦਾਰ ਅਤੇ ਪਤਵੰਤੇ।