
ਤਨਾਵਪੁਰਨ ਹਾਲਾਤਾਂ ਵਿੱਚ ਡੀ ਏ ਵੀ ਸਕੂਲ ਪਟਿਆਲਾ ਦੇ ਵਿਦਿਅਰਥੀਆਂ ਨੂੰ ਜੀਵਨ ਬਚਾਉਣ ਦੇ ਹੁਨਰ ਸਿਖਾਏ।
ਮਈ (ਜਗਜੀਤ ਸਿੰਘ) :-108 ਐਂਬੂਲੈਂਸ ਸੇਵਾ ਵਲੋਂ ਡੀ ਏ ਵੀ ਸਕੂਲ ਪਟਿਆਲਾ ਵਿੱਖੇ ਫਸਟ ਰਿਸਪਾਡਰ ਪ੍ਰੋਗਰਾਮ ਕਰਵਾਇਆ ਗਿਆ।ਇਸ ਵਰਕਸ਼ਾਪ ਵਿਚ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੱਥੇ ਉਹਨਾਂ ਨੂੰ ਸੰਕਟ ਕਲੀਨ ਸਥਿਤੀ ਵਿਚ ਮਦਦ ਕਰਨ ਲਈ ਜ਼ਰੂਰੀ ਜੀਵਨ ਬਚਾਉਣ ਦੇ ਹੁਨਰ ਸਿਖਾਏ ਗਏ। ਸੈਸ਼ਨ ਦੀ ਅਗਵਾਈ ਟ੍ਰੇਨਰ ਜਸਵਿੰਦਰ ਸਿੰਘ ਅਤੇ ਕਲੱਸਟਰ ਲੀਡਰ ਅਮਨਦੀਪ ਸਿੰਘ ਨੇ ਕੀਤੀ।ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਅਤੇ ਜ਼ਿੰਦਗੀ ਬਚਾਉਣ ਦੀਆਂ ਤਕਨੀਕਾਂ ਸਿਖਾਇਆ ਗਈਆਂ।ਇਸ ਪ੍ਰੋਗਰਾਮ ਦਾ ਮਕਸਦ ਉਹਨਾਂ ਨੂੰ ਐਮਰਜੈਸੀ ਸਥਿਤੀਆਂ ਵਿੱਚ ਸਹੀ ਅਤੇ ਤੁਰੰਤ ਕਾਰਵਾਈ ਕਰਨ ਲਈ ਤਿਆਰ ਕਰਨਾ ਸੀ।108 ਐਂਬੂਲੈਂਸ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਐਮਰਜੈਂਸੀ ਸੇਵਾ ਦੇਣਾ ਨਹੀਂ, ਸਗੋਂ ਲੋਕਾਂ ਨੂੰ ਸਸ਼ਕਤ ਬਣਾਉਣਾ ਵੀ ਹੈ।