
ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ
ਅਮਲੋਹ(ਅਜੇ ਕੁਮਾਰ)
ਨਿਰਭੈ ਸਿੰਘ ਮਾਲੋਵਾਲ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਅਤੇ ਹਰਪ੍ਰੀਤ ਕੌਰ ਵਾਸੀ ਮਾਲੋਵਾਲ ਦੇ ਸਪੁੱਤਰ ਹਰਪ੍ਰਤਾਪ ਸਿੰਘ ਗਿੱਲ ਨੇ 96 ਪ੍ਰਤੀਸ਼ਤ ਅੰਕ ਲੈ ਕੇ ਲੜਕਿਆਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ, ਜਿਸਦਾ ਪਰਿਵਾਰ ਵਲੋਂ ਮੁੱਖ ਮਿੱਠਾ ਕਰਵਾਇਆ ਗਿਆ। ਹਰਪ੍ਰਤਾਪ ਸਿੰਘ ਜੀ. ਬੀ. ਇੰਟਰਨੈਸ਼ਨਲ ਸਕੂਲ ਨਾਭਾ ਦਾ ਵਿਦਿਆਰਥੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦਾ ਹੈ ਅਤੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਉਹ ਆਪਣੀ ਪੂਰੀ ਕੋਸ਼ਿਸ਼ ਅਤੇ ਮਿਹਨਤ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਨਾਲ ਬਹੁਤ ਪਿਆਰ ਹੈ ਅਤੇ ਪੜ੍ਹਾਈ ਲਈ ਉਸਦੇ ਪਰਿਵਾਰ ਵੱਲੋਂ ਉਸਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ । ਦੱਸਵੀਂ ਜਮਾਤ ਵਿੱਚ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਉਤੇ ਉਸ ਦੇ ਪਿਤਾ ਨਿਰਭੈ ਸਿੰਘ ਮਾਲੋਆਲ ਨੇ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਪ੍ਰਤਾਪ ਸਿੰਘ ਗਿੱਲ ਨੇ ਵਧੀਆ ਕਾਰਗੁਜ਼ਾਰੀ ਕਰਕੇ ਆਪਣੇ ਮਾਪਿਆਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ ਅਤੇ ਉਹ ਅੱਗੇ ਵੀ ਆਪਣੇ ਬੱਚੇ ਦਾ ਇਵੇਂ ਹੀ ਸਾਥ ਦਿੰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਹਰਪ੍ਰਤਾਪ ਸਿੰਘ ਗਿੱਲ ਡਾਕਟਰ ਬਣ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹੈ । ਮਾਤਾ ਹਰਪ੍ਰੀਤ ਕੌਰ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਪੁੱਤਰ ਉੱਤੇ ਬਹੁਤ ਮਾਣ ਹੈ ਅਤੇ ਉਹ ਚਾਹੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਸੁਪਨਾ ਪੂਰਾ ਹੋਵੇ ਅਤੇ ਹਰਪ੍ਰਤਾਪ ਸਿੰਘ ਗਿੱਲ ਲੋਕਾਂ ਦੀ ਸੇਵਾ ਕਰ ਸਕੇ । ਇਸ ਮੌਕੇ ਤੇ ਪਰਿਵਾਰ ਨੂੰ ਵਧਾਈ ਦੇਣ ਵਾਲੇ ਸੱਜਣ ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ ਰਣਧੀਰ ਸਿੰਘ ਨੂਰਪੁਰਾ ਹਰਪ੍ਰੀਤ ਸਿੰਘ ਅਮਲੋਹ ਅਨਿਲ ਬਾਂਸਲ ਸੀ ਐਚ ਟੀ ਕਪੂਰਗੜ ਆਤਮਾ ਸਿੰਘ ਰਾਈਆਲ ਮਨਦੀਪ ਸਿੰਘ ਕਲੌੜ ਕੁਲਵਿੰਦਰ ਸਿੰਘ ਕਲੌੜ ਹੀਰਾ ਸਿੰਘ ਗੁਰਦਾਸਪੁਰ ਸਤਨਾਮ ਸਿੰਘ ਪਾਲੀਆ ਵੀਰਇੰਦਰ ਸਿੰਘ ਖਹਿਰਾ ਬਲਜਿੰਦਰ ਸਿੰਘ ਬੇਰਕਲਾਂ ਰਜੀਵ ਕੁਮਾਰ ਮਲੌਦ ਰਕੇਸ਼ ਕੁਮਾਰ ਰੋੜੀ ਨਵਾਂਸ਼ਹਿਰ ਅਤੇ ਜਸਪ੍ਰੀਤ ਸਿੰਘ ਅੱਚਲ ਹਾਜ਼ਰ ਸਨ ।