ਨਸਰਾਲੀ ਦੇ ਵਾਰਡ ਵਾਸੀ ਸੀਵਰੇਜ ਦੇ ਗੰਦਾ ਪਾਣੀ ਦੀ ਸਮੱਸਿਆਂ ਤੋਂ ਹੋਏ ਹਾਲੋਂ ਬੇਹਾਲ
ਮੰਡੀਗੌਬਿੰਦਗੜ(ਅਜੇ ਕੁਮਾਰ)
ਕਹਿਣ ਨੂੰ ਤਾ ਭਾਵੇਂ ਸੂਬੇ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀਗੌਬਿੰਦਗੜ ਹੈ।ਪਰ ਗਰਾਊਂਡ ਪੱਧਰ ਤੇ ਸ਼ਹਿਰ ਦੇ ਲੋਕ ਸਹੂਲਤਾਂ ਤੋਂ ਸੱਖਣੇ ਸੰਤਾਪ ਭੋਗਣ ਲਈ ਮਜ਼ਬੂਰ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼ਹਿਰ ਦੇ ਨਸਰਾਲੀ ਵਾਰਡ ਦੀ ਵੱਡੀ ਗੰਦੇ ਪਾਣੀ ਦੀ ਸਮੱਸਿਆਂ ਸਬੰਧੀ ਜੋ ਵਾਰਡ ਵਾਸੀਆਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਗਈ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਮੰਡੀਗੌਬਿੰਦਗੜ ਜਿਸ ਨੂੰ ਸਹਿਰ ਵਾਸੀ ਜਿਥੇ ਕਰੋੜਾਂ ਰੁਪਏ ਦਾ ਟੈਕਸ ਅਦਾ ਕਰ ਰਹੇ ਹਨ। ਉਥੇ ਸ਼ਹਿਰ ਵਿੱਚ ਸਥਾਪਿਤ ਇੰਡਸਟਰੀ ਵੀ ਵੱਡੇ ਟੈਕਸ ਨਗਰ ਕੌਂਸਲ ਮੰਡੀਗੌਬਿੰਦਗੜ ਨੂੰ ਦੇ ਰਹੀ। ਪਰ ਕਰੋੜਾਂ ਰੁਪਏ ਦੇ ਟੈਕਸ ਵਸੂਲਣ ਵਾਲੀ ਨਗਰ ਕੌਂਸਲ ਮੰਡੀਗੌਬਿੰਦਗੜ ਸ਼ਹਿਰ ਵਾਸੀਆਂ ਨੂੰ ਕੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਇਸ ਵੱਲ ਧਿਆਨ ਦੇਣ ਦੀ ਵਧੇਰੇ ਲੋੜ ਹੈ। ਰਾਜੂ ਖੰਨਾ ਨੇ ਕਿਹਾ ਕਿ ਨਸਰਾਲੀ ਵਾਰਡ ਦੇ ਵਾਸੀਆਂ ਨੇ ਜਿਥੇ ਅੱਜ ਉਹਨਾਂ ਨੂੰ ਗਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆਂ ਤੋਂ ਜਾਣੂ ਕਰਵਾਇਆ ਉਥੇ ਮੰਡੀਗੌਬਿੰਦਗੜ ਦੇ ਅਨੇਕਾਂ ਅਜਿਹੇ ਵਾਰਡ ਵੀ ਹਨ ਜਿਥੇ ਸਫਾਈ ਨਾ ਮਾਤਰ ਤੇ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ। ਉਹਨਾਂ ਅੱਗੇ ਦੱਸਿਆ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚੋਂ ਉਹਨਾਂ ਨੂੰ ਹਰ ਰੋਜ਼ ਫੋਨ ਆ ਰਹੇ ਹਨ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ।ਜਿਸ ਲਈ ਸਾਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੇ ਵਾਰਡਾਂ ਵਿੱਚੋਂ ਸਮੱਸਿਆਵਾਂ ਲੈ ਕਿ ਜਦੋਂ ਕੋਈ ਵੀ ਸਮਾਜ ਸੇਵਕ ਵਿਆਕਤੀ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਦਫ਼ਤਰ ਜਾਂਦਾ ਹੈ ਤਾ ਉਸ ਦੀ ਸਮੱਸਿਆਂ ਨੂੰ ਹੱਲ ਕਰਨ ਦੀ ਬਜਾਏ ਉਸ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ।ਜਿਸ ਕਾਰਨ ਸ਼ਹਿਰ ਵਾਸੀਆਂ ਦਾ ਨਗਰ ਕੌਂਸਲ ਮੰਡੀਗੌਬਿੰਦਗੜ ਖਿਲਾਫ ਵਧੇਰੇ ਰੋਸ਼ ਦਿਖਾਈ ਦੇ ਰਿਹਾ ਹੈ। ਰਾਜੂ ਖੰਨਾ ਨੇ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਈ ਓ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਥੇ ਸੀਵਰੇਜ ਦਾ ਗੰਦਾ ਪਾਣੀ ਜੋ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਉਥੇ ਪੀਣ ਵਾਲੇ ਪਾਣੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾ ਜੋ ਮੰਡੀਗੌਬਿੰਦਗੜ ਸ਼ਹਿਰ ਦੇ ਹਰ ਵਾਸੀ ਦੀ ਸਮੱਸਿਆਂ ਤੁਰੰਤ ਹੱਲ ਹੋ ਸਕੇ। ਉਹਨਾਂ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਇੱਕ ਦੋ ਦਿਨਾਂ ਵਿੱਚ ਨਸਰਾਲੀ ਵਾਰਡ ਤੇ ਹੋਰਨਾਂ ਵਾਰਡਾਂ ਵਿੱਚ ਆ ਰਹੀਆਂ ਸਮੱਸਿਆਂਵਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾ ਉਹ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਨਗਰ ਕੌਂਸਲ ਮੰਡੀਗੌਬਿੰਦਗੜ ਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਫੋਟੋ ਕੈਪਸਨ -: ਮੰਡੀਗੌਬਿੰਦਗੜ ਦੇ ਨਸਰਾਲੀ ਵਾਰਡ ਦੀਆਂ ਗਲੀਆਂ ਵਿੱਚ ਸੀਵਰੇਜ ਦੇ ਘੁੰਮ ਰਹੇ ਗੰਦੇ ਪਾਣੀ ਦੇ ਦ੍ਰਿਸ਼।