ਸ੍ਰੀ ਗਊ ਸੇਵਾ ਸਮਿਤੀ ਵਲੋਂ 15 ਨੂੰ ਗਊਸ਼ਾਲਾ ‘ਚ ਗਵਾਲਿਆਂ ਲਈ ਬਣਾਏ ਕਮਰਿਆ ਦਾ ਹੋਵੇਗਾ ਉਦਘਾਟਨ-ਸੂਦ
ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਦੀ ਅਹਿਮ ਮੀਟਿੰਗ ‘ਚ ਸਮਾਗਮ ਲਈ ਸਹਿਯੋਗ ਦਾ ਦਿਤਾ ਭਰੋਸਾ
ਅਮਲੋਹ(ਅਜੇ ਕੁਮਾਰ)
ਸ਼੍ਰੀ ਗਊ ਸੇਵਾ ਸਮਿਤੀ ਅਮਲੋਹ ਵਲੋਂ ਸ਼ਹਿਰ ਦੇ ਦਾਨੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਲਈ ਬਣਾਏ ਕਮਰਿਆਂ ਦੇ 15 ਅਗਸਤ ਨੂੰ ਕੀਤੇ ਜਾ ਰਹੇ ਉਦਘਾਟਨ ਨੂੰ ਮੁੱਖ ਰੱਖ ਕੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਦੀ ਇਕ ਅਹਿਮ ਮੀਟਿੰਗ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਗਊਸ਼ਾਲਾ ਅਮਲੋਹ ਵਿਚ ਕੀਤੀ ਗਈ ਜਿਸ ਵਿਚ ਸੰਸਥਾਵਾਂ ਦੇ ਮੁੱਖੀਆਂ ਨੇ ਸਮਿਤੀ ਦੇ ਉਪਰਾਲੇ ਦੀ ਸਲਾਘਾ ਕਰਦਿਆ ਸਮਾਗਮ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿਤਾ। ਸ੍ਰੀ ਸੂਦ ਨੇ ਸੰਸਥਾਵਾਂ ਅਤੇ ਦਾਨੀਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆ ਦਸਿਆ ਕਿ ਕਮਰਿਆਂ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਕਰਨਗੇ ਜਦੋ ਕਿ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ਼ ਵਿਸੇਸ਼ ਮਹਿਮਾਨ ਹੋਣਗੇ। ਇਸ ਮੌਕੇ ਅਤੁੱਟ ਭੰਡਾਰਾ ਹੋਵੇਗਾ। ਸਮਿਤੀ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ ਅਤੇ ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ ਨੇ ਦਸਿਆ ਕਿ ਇਸ ਮੌਕੇ ਇਉਸ ਜਿੰਦਲ ਰਾਧਾ ਰਾਣੀ ਸੰਕੀਰਤਨ ਪਰਿਵਾਰ ਪਟਿਆਲਾ ਵਲੋਂ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਭਜਨਾ ਦਾ ਗੁਣਗਾਣ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਅਤੇ ਸ਼ਹਿਰ ਨਿਵਾਸੀਆਂ, ਸੰਸਥਾਵਾਂ ਅਤੇ ਗਊ ਭਗਤਾਂ ਨੂੰ ਇਸ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿਚ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਰਾਮ ਬਾਗ ਕਮੇਟੀ ਦੇ ਪ੍ਰਧਾਨ ਬਲਦੇਵ ਸੇਢਾ, ਸ੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਅਬਰੋਲ, ਖਜ਼ਾਨਚੀ, ਸਿਵ ਕੁਮਾਰ ਗੋਇਲ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਕ੍ਰਿਸ਼ਨਾ ਮੰਦਰ ਠਾਕੁਰ ਦਵਾਰਾ ਕਮੇਟੀ ਅਤੇ ਦੁਰਗਾ ਮੰਦਰ ਕਮੇਟੀ ਦੇ ਸਰਪਰਸਤ ਰਮੇਸ਼ ਗੁਪਤਾ, ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ, ਜਗਦੀਸ਼ ਚੰਦ ਵਰਮਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਅਜੈ ਕੁਮਾਰ, ਨਾਹਰ ਸਿੰਘ ਰੰਗੀਲਾ, ਦੁਰਗਾ ਮੰਦਰ ਕਮੇਟੀ ਦੇ ਸਰਪਰਸਤ ਕ੍ਰਿਸ਼ਨ ਲਾਲ ਅਰੋੜਾ ਅਤੇ ਡੇਰਾ ਸਿਰਸਾ ਦੇ 15 ਮੈਬਰੀ ਕਮੇਟੀ ਦੇ ਮੈਬਰ ਰਿਟ. ਪਟਵਾਰੀ ਕੇਸਰ ਸਿੰਘ ਅੰਨੀਆਂ ਆਦਿ ਹਾਜ਼ਰ ਸਨ। ਇਸ ਮੌਕੇ ਸਮਾਗਮ ਦਾ ਕਾਰਡ ਵੀ ਜਾਰੀ ਕੀਤਾ ਗਿਆ।
ਫ਼ੋਟੋ ਕੈਪਸਨ: ਮੀਟਿੰਗ ਉਪਰੰਤ ਧਾਰਮਿਕ ਸੰਸਥਾਵਾਂ ਦੇ ਮੁੱਖੀ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ।