
ਅਤਿਆਚਾਰ ਜੁਲਮ ਦੇ ਖਿਲਾਫ ਤੇ ਗਊ ਗਰੀਬ ਦੀ ਰੱਖਿਆਂ ਲਈ ਭਗਵਾਨ ਪਰਸ਼ੂਰਾਮ ਨੇ 21 ਯੁੱਧ ਲੜੇ-ਰਾਜੂ ਖੰਨਾ
ਭਗਵਾਨ ਸ੍ਰੀ ਪਰਸ਼ੂਰਾਮ ਵੈਲਫ਼ੇਅਰ ਸੁਸਾਇਟੀ ਅਮਲੋਹ ਵੱਲੋਂ ਧੂਮਧਾਮ ਨਾਲ ਮਨਾਈ ਗਈ ਜੈਅੰਤੀ
ਅਮਲੋਹ(ਅਜੇ ਕੁਮਾਰ)
ਸਾਰੇ ਸਨਾਤਨ ਜਗਤ ਦੇ ਪੂਜਣਯੋਗ ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਗੁਕੁਲ ਤਿਲਕ, ਅਜਰ, ਅਮਰ, ਅਵਿਨਾਸ਼ੀ, ਅਸ਼ਟ ਚਿਰੰਜੀਵੀਆਂ ’ਚ ਸ਼ਾਮਲ, ਸਾਰੇ ਸ਼ਸਤਰ ਅਤੇ ਸ਼ਾਸਤਰਾਂ ਦੇ ਜਾਣੂ ਭਗਵਾਨ ਪਰਸੂਰਾਮ ਜੀ ਦਾ ਪ੍ਰਕਾਸ਼ ਪੁਰਬ ਵੈਸ਼ਾਖ ਮਹੀਨੇ ਦੀ ਸ਼ੁਕਲ ਪੱਖ ਦੀ ਤ੍ਰਿਤੀਆ ਅਤੇ ਅਕਸ਼ੈ ਤ੍ਰਿਤੀਆ ਦੇ ਦਿਨ ਮਾਤਾ ਰੇਣੁਕਾ ਦੇ ਗਰਭ’ਚੋਂ ਹੋਇਆ। ਜਿਸ ਨੂੰ ਅੱਜ ਸਮੁੱਚੀ ਦੁਨੀਆਂ ਅੰਦਰ ਭਗਵਾਨ ਪਰਸ਼ੂਰਾਮ ਜੈਅੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਭਗਵਾਨ ਸ੍ਰੀ ਪਰਸ਼ੂਰਾਮ ਵੈਲਫ਼ੇਅਰ ਸੁਸਾਇਟੀ ਅਮਲੋਹ ਵੱਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਜੈਅੰਤੀ ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦੀਆਂ ਸਿੱਖਿਆਵਾਂ ਤੋਂ ਸਾਨੂੰ ਜਾਣੂ ਹੀ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਵੱਲੋਂ ਅਤਿਆਚਾਰਾ, ਜ਼ੁਲਮਾਂ ਤੇ ਗਊ ਗਰੀਬ ਦੀ ਰੱਖਿਆ ਲਈ ਲੜੇ ਗਏ 21 ਮਹਾਂ ਯੁੱਧਾ ਤੋਂ ਪ੍ਰੇਰਣਾ ਵੀ ਲੈਣੀ ਚਾਹੀਦੀ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜੀਵ ਕ੍ਰਿਸ਼ਨ ਸ਼ਰਮਾ, ਸੈਕਟਰੀ ਯਾਦਵਿੰਦਰ ਸ਼ਰਮਾ ਅਤੇ ਕੈਸੀਅਰ ਮੋਹਿਤ ਛਿੱਬਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਸ੍ਰੀ ਰਾਜੂ ਖੰਨਾ ਦਾ ਸਨਮਾਨ ਵੀ ਕੀਤਾ ਗਿਆ। ਲੰਗਰ ਅਤੁੱਟ ਚਲਾਇਆ ਗਿਆ। ਸਮਾਗਮ ਵਿੱਚ ਚੇਅਰਮੈਨ ਕੁਲਭੂਸ਼ਨ ਸ਼ਰਮਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਉੱਘੇ ਸਮਾਜ ਸੇਵਕ ਭਗਵਾਨ ਦਾਸ ਮਾਜਰੀ,ਪ੍ਰਧਾਨ ਡਾ ਜਸਵੰਤ ਸਿੰਘ ਅਲਾਦਾਦਪੁਰ, ਪਰਮਿੰਦਰ ਸਿੰਘ ਨੀਟਾ ਸੰਧੂ, ਰੂਪ ਸਿੰਘ ਫੌਜੀ, ਡਾ ਅਰਜਨ ਸਿੰਘ ਅਮਲੋਹ, ਸਲਾਹਕਾਰ ਐਡਵੋਕੇਟ ਮਯਿੰਕ ਸ਼ਰਮਾ, ਯੂਥ ਆਗੂ ਐਡਵੋਕੇਟ ਸ਼ੀਤਲ ਸ਼ਰਮਾ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਰਾਣਾ ਅਜ਼ਾਦ ਸ਼ਰਮਾ, ਅਸ਼ੋਕ ਕੁਮਾਰ ਬਾਤਿਸ਼, ਯਾਦਵਿੰਦਰ ਸ਼ਰਮਾ, ਸ਼ਾਸਤਰੀ ਗੁਰੂ ਦੱਤ ਸ਼ਰਮਾ,ਪ੍ਰਮੋਦ ਵਸ਼ਿਸ਼ਟ, ਹਿਤੇਸ਼ ਸ਼ਰਮਾ, ਕੁਲਦੀਪ ਸ਼ਰਮਾ ਅਤੇਗੌਤਮ ਸ਼ਰਮਾ ਆਦਿ ਮੌਜੂਦ ਸਨ।
ਫੋਟੋ ਕੈਪਸਨ: ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।