
ਗਊ ਸੇਵਾ ਸੰਮਤੀ ਅਤੇ ਗਊਸ਼ਾਲਾ ਅਮਲੋਹ ਦੇ ਕਾਰਜ਼ ਸਲਾਘਾਯੋਗ-ਮਹੰਤ ਪ੍ਰਿਯੰਕਾ ਬਾਬਾ
ਕਿਹਾ : ਗਊ ਦੀ ਪੂਜਾ ਨਾਲ ਅਸੀ ਸਾਰੀਆਂ ਬੂਰਾਈਆਂ ਖਤਮ ਕਰਕੇ ਖੁਸ਼ੀਆ ਹਾਸਲ ਕਰ ਸਕਦੇ ਹਾਂ
ਅਮਲੋਹ(ਅਜੇ ਕੁਮਾਰ)
ਮਹੰਤ ਪ੍ਰਿਯੰਕਾ ਬਾਬਾ ਜੀ ਪਠਾਨਕੋਟ ਵਾਲਿਆ ਦੇ ਅੱਜ ਇਥੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਪਹੁੰਚਣ ‘ਤੇ ਗਊ ਸੇਵਾ ਸੰਮਤੀ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਬੰਧਕਾਂ ਵਲੋਂ ਫੂਲਾਂ ਦੀ ਬਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਗਊ ਮਾਤਾ ਲਈ ਬਣੇ ਹਰੇ ਚਾਰੇ ਦਾ ‘ਕੇਕ’ ਵੀ ਕਟਿਆ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਵਿਸੇਸ ਸਨਮਾਨ ਵੀ ਕੀਤਾ। ਇਸ ਮੌਕੇ ਗਊ ਮਾਤਾ ਦੀ ਮਹੱਤਤਾ ਦਾ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਪੂਜਾ ਸਭ ਤੋਂ ਉਤਮ ਪੂਜਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਤਾ ਆਪਣੇ ਬੱਚੇ ਨੂੰ 2 ਜਾਂ 3 ਸਾਲ ਦੁੱਧ ਪਿਲਾਉਂਦੀ ਹੈ ਜਦੋ ਕਿ ਗਊ ਮਾਤਾ ਸਾਰੀ ਜਿੰਦਗੀ ਆਪਣੇ ਬੱਚੇ ਦੇ ਦੁੱਧ ਵਿਚੋ ਸਾਨੂੰ ਦੁੱਧ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗਊ ਮਾਤਾ ਵਿਚ ਸਾਰੇ ਦੇਵਤਿਆਂ ਦਾ ਵਾਂਸ ਹੈ ਇਸ ਲਈ ਸਾਨੂੰ ਗਊ ਮਾਤਾ ਦੀ ਪੂਜਾ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਗਊ ਸੇਵਾ ਸੰਮਤੀ ਅਤੇ ਗਊਸ਼ਾਲਾ ਕਮੇਟੀ ਦੇ ਅਹੁੱਦੇਦਾਰਾਂ ਅਤੇ ਸੇਵਾਦਾਰਾਂ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਦੇ ਕਾਰਜ਼ਾਂ ਤੋਂ ਹੋਰ ਸੰਸਥਾਵਾਂ ਨੂੰ ਵੀ ਸੇਧ ਲੈਣ ਦੀ ਜਰੂਰਤ ਹੈ। ਉਨ੍ਹਾਂ ਗਊ ਸੇਵਾ ਸੰਮਤੀ ਵਲੋਂ ਗਊਸ਼ਾਲਾ ਵਿਚ ਗਵਾਲਿਆਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੁਆਟਰਾਂ ਦੀ ਸਲਾਘਾ ਕਰਦਿਆ ਲੋਕਾਂ ਨੂੰ ਇਸ ਵਿਚ ਵੱਧ ਤੋਂ ਵੱਧ ਦਾਨ ਦੇ ਕੇ ਖੁਸ਼ੀਆਂ ਹਾਸਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗਊੁ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਗੁਪਤਾ, ਇੰਦਰ ਮੋਹਨ ਸੂਦ, ਸੰਮਤੀ ਦੇ ਮੀਤ ਪ੍ਰਧਾਨ ਸੰਜੀਵ ਧੀਰ, ਰਿਟ. ਮੈਨੇਜਰ ਭੂਸ਼ਨ ਸ਼ਰਮਾ, ਭੂਸ਼ਨ ਗਰਗ, ਮਨੀਸ਼ ਕੁਮਾਰ, ਪੰਡਤ ਦੀਪਕ ਸ਼ਰਮਾ, ਚਮਨ ਲਾਲ, ਗਿਆਨ ਚੰਦ ਸੌਂਟੀ, ਪੰਡਤ ਰਵੀ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ, ਸੀਤਲਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਵਿਨੈ ਪੁਰੀ, ਚੇਅਰਮੈਨ ਸੁਸ਼ੀਲ ਬਾਂਸਲ, ਹਰੀਸ਼ ਸਿੰਗਲਾ, ਸੁਰਿੰਦਰ ਜਿੰਦਲ, ਮਨੈਜਰ ਪੱਪੀ ਤੱਗੜ, ਐਡਵੋਕੇਟ ਕੇਸ਼ਵ ਗਰਗ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਸੇਵਾ ਸੰਮਤੀ ਅਤੇ ਗਊਸ਼ਾਲਾ ਦੇ ਅਹੁੱਦੇਦਾਰ ਮਹੰਤ ਪ੍ਰਿਯੰਕਾ ਬਾਬਾ ਜੀ ਪਠਾਨਕੋਟ ਵਾਲਿਆਂ ਦਾ ਸਨਮਾਨ ਕਰਦੇ ਹੋਏ।
ਫ਼ੋਟੋ ਕੈਪਸਨ: ਮਹੰਤ ਪ੍ਰਿਯੰਕਾ ਬਾਬਾ ਜੀ ਪਠਾਨਕੋਟ ਵਾਲੇ ‘ਕੇਕ’ ਕੱਟਣ ਦੀ ਰਸਮ ਅਦਾ ਕਰਦੇ ਹੋਏ।