
ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਦੀ ਵਿਸੇਸ਼ ਮੀਟਿੰਗ ਹੋਈ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਨਾ ਦੀ ਮੀਟਿੰਗ ਵਿਚ ਸਲਾਨਾ ਵਿਸ਼ਾਲ ਸੋਭਾ ਯਾਤਰਾ 5 ਜੂਨ ਨੂੰ ਕੱਢਣ ਦਾ ਫੈਸਲਾ ਕੀਤਾ ਜਦੋ ਕਿ 6,7 ਅਤੇ 8 ਜੂਨ ਨੂੰ ਸੰਤ ਸੰਮੇਲਨ ਕਰਵਾਇਆ ਜਾਵੇਗਾ। ਅਹੁੱਦੇਦਾਰਾਂ ਨੇ ਦਸਿਆ ਕਿ ਪ੍ਰੋਗਰਾਮ ਵਿਚ ਸੰਕੀਰਤਨ ਕਰਨ ਲਈ ਧਾਮ ਬਰਿੰਦਾਵਨ ਤੋਂ ਮੋਹਿਤ ਗੋਸਵਾਮੀ, ਧਾਮ ਵਰਿੰਦਾਵਨ ਤੋਂ ਅਸ਼ਵਨੀ ਗਰੋਵਰ, ਲੁਧਿਆਣਾ ਤੋਂ ਮਨੀਸ਼ ਚੌਹਾਨ ਅਤੇ ਦਿਪੇਸ਼ ਸੁਨੇਜਾ ਆਦਿ ਸਿਰਕਤ ਕਰਨਗੇ। ਮੰਡਲ ਦੇ ਪ੍ਰਧਾਨ ਰਾਜ ਕਮਲ ਸ਼ਰਮਾ ਨੇ ਦੱਸਿਆ ਕਿ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 62ਵਾਂ ਸੰਤ ਸੰਮੇਲਨ ਸ੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਵੱਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 5 ਜੂਨ ਨੂੰ ਗੌੜੀਆ ਮੱਠ ਤੋਂ ਵੈਸ਼ਨਵ ਸ਼ੋਵਾਯਤਰਾ ਪਹੁੰਚ ਰਹੇ ਨੇ ਅਤੇ ਇਹ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚੋਂ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿੱਚ ਜਾ ਕੇ ਸੰਪੰਨ ਹੋਵੇਗੀ। ਉਨ੍ਹਾਂ ਸਹਿਰ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸ਼ਾਮ ਸੁੰਦਰ ਜਰਗਰ, ਅਰੁਣ ਸ਼ਰਮਾ, ਰੀਸ਼ੂ ਗੌਤਮ, ਰਾਜਨ ਬਰਮਾ, ਰਾਘਵ ਮਲਹੋਤਰਾ, ਵਿੱਕੀ, ਰਿਸ਼ੂ, ਦੀਪਕ ਮਹਲੋਤਰਾ, ਨੀਤੀਸ਼ ਗੌਤਮ, ਗੋਗੀ, ਆਸ਼ੂ, ਕ੍ਰਿਸ਼ਨਾ ਸੁਰਜਨ, ਅਮਿਤ, ਲਲੀਤ ਸ਼ਰਮਾਂ, ਪਾਰਸ ਗੌਤਮ, ਗੌਰਵ, ਕਰਨ ਮਹਿਰਾ ਅਤੇ ਸਾਹਿਲ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਸੰਕੀਰਤਨ ਮੰਡਲ ਦੇ ਪ੍ਰਧਾਨ ਰਾਜ ਕਮਲ ਸ਼ਰਮਾ ਅਤੇ ਹੋਰ।