ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਤੇ ਆਗੂ ਪਾਰਟੀ ਦੀ ਮਜ਼ਬੂਤੀ ਲਈ ਸਖ਼ਤ ਮਿਹਨਤ ਕਰੇ :— ਰਾਜੂ ਖੰਨਾ।
ਬਲਾਕ ਸੰਮਤੀ ਜੋਨ ਬਦੀਨਪੁਰ ਤੇ ਜੋਨ ਸਲਾਣੀ ਦੀ ਵਿਸ਼ੇਸ਼ ਮੀਟਿੰਗ ਲਾਡਪੁਰ ਵਿਖੇ ਹੋਈ।
ਮੰਡੀਗੌਬਿੰਦਗੜ(ਅਜੇ ਕੁਮਾਰ)
ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜੋਨ ਪੱਧਰੀ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਬਲਾਕ ਸੰਮਤੀ ਜੋਨ ਬਦੀਨਪੁਰ ਤੇ ਜੋਨ ਸਲਾਣੀ ਦੀ ਭਰਵੀਂ ਮੀਟਿੰਗ ਅੱਜ ਪਿੰਡ ਲਾਡਪੁਰ ਵਿਖੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਨੇਕ ਸਿੰਘ ਲਾਡਪੁਰ ਦੇ ਗ੍ਰਹਿ ਵਿਖੇ ਕੀਤੀ ਗਈ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਕਿਉਂ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਲਈ ਕੁਝ ਕਰਨ ਦੀ ਬਜਾਏ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਦਾ ਕੰਮ ਹੀ ਕੀਤਾ ਹੈ। ਜਿਸ ਤੋਂ ਸੂਬੇ ਦੇ ਲੋਕ ਭਲੀਭਾਂਤ ਜਾਣੂ ਹੋ ਚੁੱਕੇ ਹਨ। ਰਾਜੂ ਖੰਨਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਝੂਠੇ ਲਾਰਿਆ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਿਆਂ ਹੀ ਨਹੀਂ ਸਗੋਂ ਅੱਜ ਪੰਜਾਬ ਦੀ ਵਿੱਤੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ, ਵਿਧਾਇਕ ਪੰਜਾਬ ਦੇ ਭਲਾਈ ਕਾਰਜਾਂ ਨੂੰ ਛੱਡ ਸੂਬੇ ਨੂੰ ਦੋਵੇਂ ਹੱਥੀ ਲੁੱਟਣ ਵਿੱਚ ਲੱਗੇ ਹੋਏ ਹਨ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਦੇਖਣਾ ਚਾਹੁੰਦੇ ਹੋ ਤਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਕੇ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕਰੀਆ ਤਾ ਜੋ ਪੰਜਾਬ ਦੇ ਹਰ ਵਸਿੰਦੇ ਦੀ ਸਮੱਸਿਆਂ ਦਾ ਜਲਦ ਹੱਲ ਹੋ ਸਕੇ। ਅੱਜ ਦੀ ਇਸ ਮੀਟਿੰਗ ਵਿੱਚ ਸਰਕਲ ਪ੍ਰਧਾਨ ਜਰਨੈਲ ਸਿੰਘ ਮਾਜਰੀ, ਯੂਥ ਆਗੂ ਜਸ਼ਨ ਸ਼ਾਹਪੁਰ, ਵਰਿੰਦਰ ਸਿੰਘ ਟਿੰਕੂ ਬਦੀਨਪੁਰ, ਸਤਨਾਮ ਸਿੰਘ ਕਾਹਲੋ,ਸਿਮਰਨਜੀਤ ਸਿੰਘ, ਜਥੇਦਾਰ ਹਰਨੇਕ ਸਿੰਘ ਲਾਡਪੁਰ,ਭਿੰਦਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਲਾਡਪੁਰ, ਅੰਗਰੇਜ਼ ਸਿੰਘ ਲਾਡਪੁਰ, ਅਵਤਾਰ ਸਿੰਘ, ਬਲਦੇਵ ਸਿੰਘ ਕਾਹਨਪੁਰਾ, ਦਲਜੀਤ ਸਿੰਘ,ਪਾਲ ਸਿੰਘ ਖੁੰਮਣਾ, ਸਿਮਰਨਜੀਤ ਸਿੰਘ ਤੂਰਾ, ਕੁਲਵਿੰਦਰ ਸਿੰਘ ਸਲਾਣੀ, ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਸੁਖਚੈਨ ਸਿੰਘ ਸਲਾਣੀ, ਜਥੇਦਾਰ ਮੱਖਣ ਸਿੰਘ ਸ਼ਾਹਪੁਰ,ਬਹਾਦਰ ਸਿੰਘ ਬੱਡਗੁੱਜਰਾ,ਸਵਰਨ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ ਬੱਡਗੁੱਜਰਾ,ਸੇਵਾ ਸਿੰਘ ਤੂਰਾਂ, ਗੁਰਨਾਮ ਸਿੰਘ ਖੱਟੜਾ,ਕੰਮਲਜੀਤ ਸਿੰਘ ਸ਼ਾਹਪੁਰ,ਰਾਜੂ ਖੱਟੜਾ ਨੰਬਰਦਾਰ, ਹਰਜੋਤ ਸਿੰਘ, ਅੰਗਰੇਜ਼ ਸਿੰਘ ਕਾਹਲੋ,ਬਾਜ ਸਿੰਘ ਖੱਟੜਾ, ਗੁਰਨਾਮ ਸਿੰਘ ਸ਼ਾਹਪੁਰ,ਬਾਬਾ ਗੁਰਦੀਪ ਸਿੰਘ ਲਾਡਪੁਰ, ਮਨਪ੍ਰੀਤ ਸਿੰਘ ਮਨੀ, ਧਰਮਿੰਦਰ ਸਿੰਘ,ਵਿੱਕੀ ਸਿੰਘ,ਹਾਕਮ ਸਿੰਘ ਲਾਡਪੁਰ,ਮਿੱਠੂ ਸਿੰਘ ਲਾਡਪੁਰ ਤੋਂ ਇਲਾਵਾ ਦੋਵੇਂ ਜੋਨਾ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਫੋਟੋ ਕੈਪਸਨ:—ਬਲਾਕ ਸੰਮਤੀ ਜੋਨ ਬਦੀਨਪੁਰ ਤੇ ਸਲਾਣੀ ਜੋਨ ਦੇ ਵਰਕਰਾਂ ਤੇ ਆਗੂਆਂ ਨਾਲ ਪਿੰਡ ਲਾਡਪੁਰ ਵਿਖੇ ਭਰਵੀਂ ਮੀਟਿੰਗ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ।