ਦਿਨ ਦਿਹਾੜੇ ਔਰਤ ਦੀ ਕੱਟੀ ਸੋਨੇ ਦੀਆਂ ਚੂੜੀ
ਦਿਨ ਪਹਿਲਾਂ ਘਰ ਦੀਆਂ ਛੱਤਾਂ ਟੱਪ ਕੇ ਚੋਰੀ ਕਰਨ ਦੀ ਵੀ ਕੀਤੀ ਸੀ ਕੋਸ਼ਿਸ਼ 
ਅਮਲੋਹ, ( ਅਜੇ ਕੁਮਾਰ)- ਸ਼ਹਿਰ ਅਮਲੋਹ ਵਿਖੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਜਦੋਂ ਕਿ ਚੋਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਵਾਰਡ ਨੰਬਰ 2 ਦੀ ਵਸਨੀਕ ਵੀਨਾ ਰਾਣੀ ਪਤਨੀ ਵਿਨੋਦ ਭੂਸ਼ਣ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ਼ ਸਵੇਰੇ 8.30 ਵਜ਼ੇ ਢੋਲਾਂ ਵਾਲਾ ਚੌਂਕ ਅਮਲੋਹ ਤੋਂ ਸ਼ਹਿਰ ਨਾਭਾ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਅਤੇ ਬੱਸ ਆਉਂਣ ਉਪਰੰਤ ਜਦੋਂ ਉਹ ਬੱਸ ਵਿੱਚ ਚੜੀ ਜਿਸ ਨਾਲ 5 ਦੇ ਕਰੀਬ ਹੋਰ ਔਰਤਾਂ ਬੱਸ ਚੜੀਆਂ ਜ਼ੋ ਕਿ ਉਸਦੀਆਂ ਚੂੜੀ ਉਤਾਰ ਕੇ ਮੌਕੇ ‘ਤੇ ਪ੍ਰਾਈਵੇਟ ਬੱਸ ਵਿੱਚ ਨਾਂ ਚੜਨ ਦਾ ਬਹਾਨਾ ਬਣਾ ਕੇ ਉਤਰ ਗਈਆਂ, ਇਸ ਮੌਕੇ ਜਦੋਂ ਪੀੜਤਾਂ ਨੇ ਆਪਣੀਆਂ ਬਾਹਾਂ ਵੱਲ ਧਿਆਨ ਦਿੱਤਾ ਤਾਂ ਉਸਦੀ ਸੋਨੇ ਦੀ ਚੂੜੀ ਚੋਰੀਂ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਘਟਨਾ ਦੀ ਤੁਰੰਤ ਆਪਣੇਂ ਪਰਿਵਾਰਿਕ ਮੈਂਬਰਾਂ ਨੂੰ ਮੋਬਾਇਲ ਤੇ ਸੂਚਨਾ ਦਿੱਤੀ ਗਈ ਜਿਸ ਉਪਰੰਤ ਪਰਿਵਾਰਿਕ ਮੈਂਬਰਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਤੁਰੰਤ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨਾਭਾ ਵਾਲੀ ਸਾਈਡ ਤੋਂ 2 ਚਿੱਟੇ ਰੰਗ ਦੀਆਂ ਸਵਿਫਟ ਡਿਜ਼ਾਇਰ ਗੱਡੀਆਂ ਢੋਲਾਂ ਵਾਲਾ ਚੌਂਕ ਵਿਖੇ ਰੁਕੀਆਂ ਜਿਸ ਵਿੱਚੋਂ 8 ਦੇ ਕਰੀਬ ਔਰਤਾਂ ਉਤਰੀਆਂ ਜ਼ੋ ਕਿ ਮੁੜ ਨਾਭਾ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗੀਆਂ ਜਿਸ ਵਿੱਚੋਂ ਕੁੱਝ ਔਰਤਾਂ ਪੀੜਤ ਵੀਨਾ ਰਾਣੀ ਨਾਲ਼ ਬੱਸ ਵਿੱਚ ਚੜ੍ਹ ਕੇ ਚੋਰੀਂ ਦੀ ਘਟਨਾ ਨੂੰ ਅੰਜਾਮ ਦੇ ਕੇ ਬੱਸ ਵਿੱਚੋਂ ਉਤਰ ਕੇ ਮੌਕੇ ‘ਤੋਂ ਫ਼ਰਾਰ ਹੋ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ 4 ਦਿਨ ਪਹਿਲਾਂ ਵੀ ਅਣਪਛਾਤੇ ਵਿਅਕਤੀ ਰਾਤ 3 ਵਜ਼ੇ ਦੇ ਕਰੀਬ ਉਨ੍ਹਾਂ ਦੇ ਘਰ ਵਿਖੇ ਛੱਤਾਂ ਟੱਪ ਕੇ ਆ ਗਏ ਸਨ ਜਦੋਂ ਪੰਰਤੂ ਸੀ.ਪੀ.ਓ ਮੁਲਾਜ਼ਮਾਂ ਦੀ ਮੁਸਤੈਦੀ ਸਦਕਾ ਅਣਪਛਾਤੇ ਚੋਰ ਮੌਕੇ ‘ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਇਸ ਮੌਕੇ ਇਸ ਸਾਰੀ ਘਟਨਾ ਨੂੰ ਜਦੋਂ ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਜਲਦ ਕਾਨੂੰਨੀ ਕਾਰਵਾਈ ਕਰਵਾ ਕੇ ਚੋਰਾਂ ਨੂੰ ਕਾਬੂ ਕਰਕੇ ਪੀੜਤਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ।
ਫੋਟੋ (1) :- ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵਿੱਚ ਸਵਿਫਟ ਡਿਜ਼ਾਇਰ ਵਿੱਚੋਂ ਉਤਰਦੀਆਂ ਨਜ਼ਰ ਆ ਰਹੀਆਂ ਅਣਪਛਾਤੀ ਔਰਤਾਂ।
(2) :- ਚੋਰੀਂ ਦੀ ਘਟਨਾ ਬਾਅਦ ਪੀੜਤਾਂ ਵੀਨਾ ਰਾਣੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।