ਗਊ ਸੇਵਾ ਸਮਿਤੀ ਨੇ ਗਊਸ਼ਾਲਾ ‘ਚ ਧੂਮ-ਧਾਮ ਮਨਾਇਆ ਮੱਸਿਆ ਦਾ ਦਿਹਾੜਾ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ ਦੀ ਅਗਵਾਈ ਹੇਠ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਅਤੇ ਔਰਤਾਂ ਨੇ ਵੀ ਸਿਰਕਤ ਕੀਤੀ। ਗਊ ਪੂਜਾ ਦੀ ਰਸਮ ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ, ਡਾ. ਰੂਪਲ ਸੂਦ ਗੋਲਡ ਮੈਡਲਿਸਟ ਅਤੇ ਕਿਆਂਸ ਸੂਦ ਨੇ ਕਰਵਾਈ। ਸ੍ਰੀ ਸੂਦ ਨੇ ਦਸਿਆ ਕਿ ਨਗਰ ਖੇੜੇ ਦੀ ਖੁਸ਼ੀ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਨੂੰ ਗਊਸ਼ਾਲਾ ਅਮਲੋਹ ਵਿਚ ਗਊ ਪੂਜਾ ਕਰਵਾਈ ਜਾਦੀ ਹੈ ਜਿਸ ਵਿਚ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ ਜਾਂ ਆਪਣੇ ਵਲੋਂ ਪੂਜਾ ਕਰਵਾ ਸਕਦਾ ਹੈ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਮੰਦਰ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ ਅਤੇ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ ਇਸ ਮੌਕੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਡਾ. ਸਸ਼ੀ ਸੁਕਲਾ, ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਸਮਾਜ ਸੇਵੀ ਹੈਪੀ ਸੂਦ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਪ੍ਰਿੰਸ ਸ਼ਰਮਾ, ਅਸ਼ੋਕ ਗੁਪਤਾ, ਅਸਟਾਮ ਫ਼ਰੋਸ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਪੁਰੀ, ਨਿਹੰਗ ਬਾਬਾ ਅਮਰੀਕ ਸਿੰਘ ਇੰਚਾਰਜ਼ ਗੁਰੂਘਰ ਅੰਮ੍ਰਿਤਸਰ, ਅਸ਼ੋਕ ਗੁਪਤਾ ਮੁਕਤਸਰ, ਪ੍ਰਿੰਸ ਸਰਮਾ, ਜੀਤਾ ਲੁਟਾਵਾ, ਗੋਗਾ ਲੁਟਾਵਾ, ਮਨੋਜ ਖੁਲਰ, ਆਸੂ ਥੌਰ, ਗੁਲਸਨ ਤੱਗੜ ਪੱਪੀ, ਲਾਲ ਚੰਦ ਕਾਲਾ, ਦਿਨੇਸ਼ ਗੋਇਲ, ਜੁਗਲ ਕਿਸ਼ੋਰ ਗੋਇਲ, ਅਨਿਰੁੱਧ ਸ਼ਰਮਾ, ਮਾਸਟਰ ਸਰਵਣ ਸਿੰਘ, ਭੂਸ਼ਨ ਗਰਗ, ਸਤਨਾਮ ਸਿੰਘ, ਨਿਸ਼ਾ, ਰਜਨੀ ਅਤੇ ਰੀਟਾ ਰਾਣੀ ਆਦਿ ਹਾਜ਼ਰ ਸਨ। ਇਸ ਮੌਕੇ ਸਮੌਸੇ, ਜਲੇਬੀਆਂ, ਬਰਫ਼ੀ, ਖੀਰ ਅਤੇ ਫ਼ਲਾਂ ਦਾ ਲੰਗਰ ਵੀ ਲਗਾਇਆ ਗਿਆ।
ਫੋਟੋ ਕੈਪਸ਼ਨ: ਗਊ ਪੂਜਾ ਕਰਵਾਉਂਦੇ ਹੋਏ ਡਾ. ਹਿਮਾਂਸੂ ਸੂਦ, ਡਾ. ਰੂਪਲ ਸੂਦ ਅਤੇ ਹੋਰ।