Untitled design - 1
ਓਮ ਪ੍ਰਕਾਂਸ ਬਾਂਸਲ ਸਕੂਲ ‘ਚ ਜਿਲਾ ਪੱਧਰੀ ਸਟੈਮ ਸਿਖਿਆ ਸਬੰਧੀ ਵਿਚਾਰ ਚਰਚਾ ਕਰਵਾਈ
ਮੰਡੀ ਗੋਬਿੰਦਗੜ੍ਹ/ ਅਮਲੋਹ ਅਜੇ ਕੁਮਾਰ
ਓਮ ਪ੍ਰਕਾਂਸ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਜਿਲਾ ਪੱਧਰੀ ਸਾਇਸ, ਟੈਕਨਾਲੋਜੀ ਇੰਜਨੀਅਰਿੰਗ ਅਤੇ ਗਣਿਤ (ਸਟੈਪ ਸਿਖਿਆ) ਦਾ ਵਿਸੇਸ ਚਰਚਾ ਪ੍ਰੋਗਰਾਮ ਕਰਵਾਈ ਗਈ ਜਿਸ ਵਿਚ ਜਿਲ੍ਹੇ ਦੇ ਸਕੂਲਾਂ ਦੇ ਅਧਿਆਪਕਾਂ ਅਤੇ ਸਿਖਿਆ ਮਾਹਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਸਟੈਮ ਸਿਖਿਆ ਦੇ ਖੇਤਰ ਵਿਚ ਇਸ ਦੀ ਮੌਜੂਦਾ ਸਥਿੱਤੀ ਅਤੇ ਭਵਿਖ ਦੀਆਂ ਚੁਣੌਤੀਆਂ ਤੇ ਚਰਚਾ ਕੀਤੀ ਗਈ। ਇਸ ਮੌਕੇ ਡਾ. ਕਾਰਪਿਕ ਕੋਵੁਰੀ, ਡਾ. ਆਰ.ਪੀ.ਸਿੰਘ, ਡਾ. ਜਸਮੀਤ ਗਿੱਲ ਅਤੇ ਅਨੀਤਾ ਵਰਮਾ ਆਦਿ ਸਿਖਿਆ ਮਾਹਰਾਂ ਨੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ। ਡਾ. ਕਾਰਪਿਕ ਨੇ ਵਿਚਾਰ ਚਰਚਾ ਦੌਰਾਨ ਕਿਹਾ ਕਿ ਵਿਦਿਆਰਥੀਆਂ ਨੂੰ ਭਵਿਖ ਲਈ ਤਿਆਰ ਕਰਨ ਵਾਸਤੇ ਸਟੈਮ ਸਿਖਿਆ ਵਿਚ ਸਥਿਰਤਾ ਅਤੇ ਨਵੀਨਤਾ ਨੂੰ ਸਾਮਲ ਕਰਨਾ ਬਹੁਤ ਜਰੂਰੀ ਹੈ। ਡਾ. ਆਰ.ਪੀ. ਸਿੰਘ ਨੇ 21ਵੀਂ ਸਦੀ ਦੇ ਕੌਸ਼ਲਾਂ ਜਿਵੇ ਰਚਨਾਤਮਕਤਾ, ਅਲੋਚਨਾਤਮਕ ਚਿੰਤਨ, ਸਹਿਯੋਗ ਅਤੇ ਸੰਚਾਰ ਦੇ ਮਹੱਤਵ ਤੇ ਜੋਰ ਦਿਤਾ। ਡਾ. ਜਸਵੀਰ ਗਿੱਲ ਨੇ Çਲੰਗ ਸਮਾਨਤਾ ਬਾਰੇ ਪ੍ਰੇਰਣਾਦਾਇਕ ਵਿਚਾਰ ਦਿੰਦੇ ਹੋਏ ਕਿਹਾ ਕਿ ਸਟੈਮ ਸਿਖਿਆ ਲੜਕੇ ਅਤੇ ਲੜਕੀਆਂ ਲਈ ਬਰਾਬਰ ਮੌਕੇ ਹੋਣੇ ਚਾਹੀਦੇ ਹਨ। ਸ੍ਰੀਮਤੀ ਅਨੀਤਾ ਵਰਮਾ ਨੇ ਵਿਦਿਆਰਥੀਆਂ ਨੂੰ ਕੌਸਲ ਅਧਾਰਿਤ ਵਿਸਿਆ ਵੱਲ ਪ੍ਰੇਰਿਤ ਕਰਨ ਲਈ ਉਪਾਅ ਸਾਂਝੇ ਕੀਤੇ। ਡਾ. ਜਸਮੀਤ ਗਿੱਲ ਨੇ Çਲੰਗ ਸਮਾਨਤਾ ਬਾਰੇ ਚਰਚਾ ਕੀਤੀ। ਪ੍ਰਿੰਸੀਪਲ ਸੰਗੀਤਾ ਸਰਮਾ ਨੇ ਕਿਹਾ ਕਿ ਅੱਜ ਦੇ ਯੁਗ ਵਿਚ ਸਟੈਮ ਸਿਖਿਆ ਕੇਵਲ ਵਿਸਿਆ ਤੱਕ ਸੀਮਤ ਨਹੀਂ ਸਗੋਂ ਇਹ ਵਿਦਿਆਰਥੀਆਂ ਵਿਚ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅਤੇ ਵਿਗਿਆਨਕ ਸੋਚ ਨੂੰ ਵਿਕਸਤ ਕਰਨ ਦਾ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਵੀਆਂ ਸਿਖਿਅਣ ਵਿਧੀਆਂ ਨਾਲ ਅਧਿਆਪਕਾਂ ਨੂੰ ਜੋੜਦੇ ਹਨ ਅਤੇ ਵਿਦਿਆਰਥੀਆਂ ਨੂੰ ਭਵਿਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ।
ਫੋਟੋ ਕੈਪਸਨ: ਪ੍ਰੋਗਰਾਮ ਵਿਚ ਭਾਗ ਲੈਦੇ ਹੋਏ ਅਧਿਆਪਕ।