ਅਮਲੋਹ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਸ਼ਨਪ੍ਰੀਤ ਦਾ ਸੰਤ ਬਾਬਾ ਸੋਹਣ ਸਿੰਘ ਨੇ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਸੰਤ ਬਾਬਾ ਸੋਹਣ ਸਿੰਘ ਨੇ ਸਿਵਲ ਹਸਪਤਾਲ ਅਮਲੋਹ ਵਿਚ ਸੇਵਾ ਨਿਭਾ ਰਹੇ ਡਾ ਜਸ਼ਨਪ੍ਰੀਤ ਸਿੰਘ ਦਾ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਵਿਸੇਸ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚਾਰਜ ਸੰਭਾਲਣ ਬਾਅਦ ਹਸਪਤਾਲ ਵਿਚ ਮਰੀਜਾਂ ਦੀ ਗਿਣਤੀ ਵਿਚ ਚੌਖਾ ਵਾਧਾ ਹੋਇਆ ਹੈ ਅਤੇ ਲੋਕ ਸਿਹਤ ਸੇਵਾਵਾਂ ਤੋਂ ਖੁਸ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਸਲਾਣਾ ਗੋਡਿਆਂ ਦੀ ਤਕਲੀਫ ਤੋਂ ਬਹੁਤ ਦੁਖੀ ਸੀ ਅਤੇ ਠੀਕ ਢੰਗ ਨਾਲ ਤੁਰ ਫਿਰ ਵੀ ਨਹੀਂ ਸੀ ਸਕਦੀ ਜਿਸ ਨੂੰ ਡਾ. ਜਸਨਪ੍ਰੀਤ ਸਿੰਘ ਨੇ ਸਰਕਾਰੀ ਹਸਪਤਾਲ ਵਿੱਚ ਗੋਡਿਆਂ ਦਾ ਅਪ੍ਰੇਸ਼ਨ ਕਰਕੇ ਮੁਫ਼ਤ ਇਲਾਜ ਕੀਤਾ। ਉਨ੍ਹਾਂ ਘਰ ਬੁਲਾ ਕੇ ਡਾ ਜਸ਼ਨਪ੍ਰੀਤ ਸਿੰਘ ਨੂੰ ਸਨਮਾਣ ਪੱਤਰ ਅਤੇ ਸ੍ਰੀ ਸਾਹਿਬ ਭੇਟ ਕੀਤਾ। ਇਸ ਮੌਕੇ ਤੇ ਡਾ. ਸਲੀਮ ਮੁੰਹਮਦ, ਹਰਦੇਵ ਸਿੰਘ ,ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਇਪਨ ਦੀਪ ਆਦਿ ਸ਼ਾਮਲ ਸਨ।
ਫੋਟੋ ਕੈਪਸਨ: ਸੰਤ ਬਾਬਾ ਸੋਹਣ ਸਿੰਘ ਸਲਾਣਾ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਨਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ।