ਜਲੰਧਰ 01 ਸਤੰਬਰ (ਪਰਮਿੰਦਰ ਸਿੰਘ ) ਅੱਜ ਜਨਤਾ ਨੂੰ ਆਰਥਿਕ ਤੌਰ ਤੇ ਵੱਡੀਆਂ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੇਂਦਰ ਸਰਕਾਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਜਿਸ ਤਰ੍ਹਾਂ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਪਣੇ ਧਨਾੜ ਜਖੀਰੇ ਬਾਜਾਂ ਨੂੰ ਫਾਇਦਾ ਪਹੁੰਚਾਉਣ ਲਈ ਲਗਾਤਾਰ ਖੰਡ ਪੈਟਰੋਲ ਆਟਾ ਮੈਦਾ ਪਿਆਜ ਤੇ ਰੋਜ਼ ਮਰਾਹਾ ਜਾਂ ਵਸਤੂਆਂ ਵਿੱਚ ਬੇਤਹਾਸ਼ਾ ਅੰਦਰ ਖਾਤੇ ਵਾਧਾ ਦਾ ਕੀਤਾ ਗਿਆ ਹੈ l ਉਸ ਨਾਲ ਇੱਕ ਵਾਰ ਜਨਤਾ ਦਾ ਆਰਥਿਕ ਤੌਰ ਤੇ ਬਜਟ ਬੁਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਤੇ ਆਮ ਜਨਤਾ ਮਹਿੰਗਾਈ ਦੇ ਦੌਰ ਕੁਰਲਾ ਰਹੀ ਹੈ ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕੀ ਆਉਣ ਵਾਲੇ ਤਿਓਹਾਰ ਦੇ ਮੱਦੇ ਨਜ਼ਰ ਜਿਸ ਤਰ੍ਹਾਂ ਸਰਕਾਰਾਂ ਜਨਤਾ ਨੂੰ ਲੁੱਟਣ ਤੇ ਲੱਗੀਆਂ ਹੋਈਆਂ ਹਨ ਉਸ ਨਾਲ ਜਨਤਾ ਖੁਸ਼ੀਆਂ ਸਾਂਝੀਆਂ ਕਰਨ ਦੀ ਬਜਾਏ ਹੋਰ ਆਰਥਿਕ ਬੋਝ ਥੱਲੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ l ਜਨਤਾ ਦਿਨ ਬਾ ਦਿਨ ਆਰਥਿਕ ਬਹੁਤ ਥੱਲੇ ਦੱਬ ਰਹੀ ਹੈ l ਸਰਕਾਰਾਂ ਜਨਤਾ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ, ਜਿਨਾਂ ਦਾ ਇੱਕ ਮਕਸਦ ਜਨਤਾ ਦੀ ਅੰਨੀ ਲੁੱਟ ਕਰਕੇ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਵਰਤਣਾ ਹੈ l ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਭਜਨ ਲਾਲ ਚੋਪੜਾ ਜਗਦੀਸ਼ ਮਹਿ ਪਵਨ ਮਹਿ ਕੁਲਵਿੰਦਰ ਬਸਰਾ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਦਲਜੀਤ ਸਿੰਘ ਲੰਮਾ ਪਿੰਡ ਰਜੇਸ਼ ਭਗਤ ਸ਼ਾਮ ਲਾਲ ਕਲੇਰ ਰਾਹੁਲ ਕੁਮਾਰ ਮਨਪ੍ਰੀਤ ਚੋਪੜਾ ਰਜਿੰਦਰ ਕਾਕਾ ਸਰਬਜੀਤ ਕਲੇਰ ਬਲਵੀਰ ਕਲੇਰ ਲੱਖਣ ਕਲੇਰ ਮਦਨ ਲਾਲ ਬਿੱਟੂ ਆਦੀ ਇਸ ਮੌਕੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ